ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਰਾਜਧਾਨੀ ਭੋਪਾਲ ‘ਚ ਇਕ ਲੜਕੀ ਨਾਲ ਰੇਪ ਅਤੇ ਕਤਲ ਦੇ ਦੋਸ਼ੀ ਨੂੰ ਅੱਜ ਯਾਨੀ ਵੀਰਵਾਰ ਨੂੰ ਫਾਂਸੀ ਦੀ ਸਜ਼ਾ ਦੇ ਫੈਸਲਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕੋਰਟ ਦਾ ਇਹ ਫੈਸਲਾ ਸਵਾਗਤਯੋਗ ਹੈ। ਕਮਲਨਾਥ ਨੇ ਆਪਣੇ ਟਵੀਟ ‘ਚ ਕਿਹਾ ਕਿ ਭੋਪਾਲ ਦੀ ਮਾਂਡਵਾ ਬਸੀਤ ‘ਚ 8 ਜੂਨ ਨੂੰ ਮਾਸੂਮ ਲੜਕੀ ਨਾਲ ਰੇਪ ਅਤੇ ਕਤਲ ਦੀ ਘਟਨਾ ਦੇ ਦੋਸ਼ੀ ਨੂੰ ਵੀਰਵਾਰ ਨੂੰ ਕੋਰਟ ਵਲੋਂ ਤੁਰੰਤ ਲਿਆ ਗਿਆ ਫਾਂਸੀ ਦੀ ਸਜ਼ਾ ਦਾ ਫੈਸਲਾ ਸਵਾਗਤਯੋਗ ਹੈ।
ਰਾਜਧਾਨੀ ਭੋਪਾਲ ਦੇ ਕਮਲਾ ਨਗਰ ਥਾਣਾ ਖੇਤਰ ਦੇ ਮਾਂਡਵਾ ਬਸਤੀ ‘ਚ 8 ਜੂਨ ਨੂੰ ਲੜਕੀ ਦੀ ਰੇਪ ਤੋਂ ਬਾਅਦ ਕਤਲ ਕਰ ਕੇ ਲਾਸ਼ ਨਾਲੇ ‘ਚ ਸੁੱਟ ਦਿੱਤੀ ਗਈ ਸੀ। ਪੁਲਸ ਨੇ ਲਾਸ਼ ਬਰਾਮਦ ਕਰ ਕੇ ਦੋਸ਼ੀ ਵਿਸ਼ਨੂੰ ਨੂੰ ਖੰਡਵਾ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਸੀ। ਪੁਲਸ ਪ੍ਰਸ਼ਾਸਨ ਨੇ ਇਸ ਮਾਮਲੇ ‘ਚ ਜਲਦੀ ਦਿਖਾਉਂਦੇ ਹੋਏ ਚਾਲਾਨ ਕੋਰਟ ‘ਚ ਪੇਸ਼ ਕਰ ਦਿੱਤਾ ਸੀ।