ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ (NCA) ਦਾ ਮੁਖੀ ਨਿਯੁਕਤ ਕੀਤਾ ਹੈ। ਦ੍ਰਾਵਿੜ NCA ਵਿੱਚ ਸਾਰੀਆਂ ਕ੍ਰਿਕਟ ਗਤੀਵਿਧੀਆਂ ‘ਤੇ ਨਿਗਰਾਨੀ ਰੱਖੇਗਾ ਜਿਸ ਵਿੱਚ ਮੈਂਟਰਿੰਗ, ਕੋਚਿੰਗ, ਟ੍ਰੇਨਿੰਗ, ਖਿਡਾਰੀਆਂ ਨੂੰ ਉਤਸ਼ਾਹਿਤ ਕਰਨ, ਕੋਚਾਂ ਅਤੇ ਸਪੋਰਟ ਸਟਾਫ਼ ਨਾਲ ਮਿਲ ਕੇ ਕੰਮ ਕਰਨਾ ਸ਼ਾਮਿਲ ਹੈ।
ਸਾਬਕਾ ਭਾਰਤੀ ਕਪਤਾਨ ਨਾਲ ਹੀ ਰਾਸ਼ਟਰੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੇ ਕੋਚਾਂ ਅਤੇ ਭਾਰਤ-A, ਅੰਡਰ-19 ਅਤੇ ਅੰਡਰ-23 ਟੀਮਾਂ ਦੇ ਕੋਚਾਂ ਨਾਲ ਵੀ ਮਿਲ ਕੇ ਕੰਮ ਕਰੇਗਾ ਤਾਂ ਕਿ ਟਰੇਨਿੰਗ ਦੇ ਅਹਿਮ ਪਹਿਲੂਆਂ ‘ਤੇ ਧਿਆਨ ਦਿੱਤਾ ਜਾ ਸਕੇ। ਭਾਰਤ ਦੀਆਂ ਸਾਰੀਆਂ ਜੂਨੀਅਰ ਟੀਮਾਂ ਦੇ ਵਿਕਾਸ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਵੀ ਦ੍ਰਾਵਿੜ ਨਜ਼ਰ ਰੱਖੇਗਾ ਅਤੇ ਮਹਿਲਾ ਤੇ ਪੁਰਸ਼ ਸੀਨੀਅਰ ਟੀਮਾਂ ਦੇ ਕੋਚਾਂ ਨੂੰ ਟੀਮ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਦੇਵੇਗਾ।