ਬੌਲੀਵੁਡ ਅਦਾਕਾਰਾ ਸੁਸ਼ਮਿਤਾ ਸੇਨ ਬੀਤੇ ਕੁੱਝ ਮਹੀਨਿਆਂ ਤੋਂ ਆਪਣੇ ਬੁਆਏਫ਼ਰੈਂਡ ਰੋਹਮਨ ਸ਼ਾਲ ਨੂੰ ਡੇਟ ਕਰ ਰਹੀ ਹੈ। ਹਾਲ ਹੀ ‘ਚ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਇਹ ਰੋਮੈਂਟਿਕ ਕਪਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਸਕਦਾ ਹੈ। ਉੱਥੇ ਹੀ ਕੁੱਝ ਦਿਨ ਪਹਿਲਾਂ ਸਾਹਮਣੇ ਆਇਆ ਹੈ ਕਿ ਰੋਹਮਨ ਸ਼ਾਲ ਅਤੇ ਸੁਸ਼ਮਿਤਾ ਸੇਨ ਦੇ ਰਿਸ਼ਤੇ ‘ਚ ਸਭ ਕੁੱਝ ਠੀਕ ਨਹੀਂ ਚੱਲ ਰਿਹਾ। ਇੰਨਾ ਹੀ ਨਹੀਂ ਰੋਹਮਨ ਸ਼ਾਲ ਨੇ ਵੀ ਆਪਣੀ ਇੰਸਟਾ ਸਟੋਰੀ ਉੱਤੇ ਬ੍ਰੇਕਅੱਪ ਪੋਸਟ ਵੀ ਲਿਖੀ ਸੀ ਜਿਸ ਨੂੰ ਲੈ ਕੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਹੁਣ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ।
ਪਰ ਸੁਸ਼ਮਿਤਾ ਸੇਨ ਦੀ ਹਾਲ ਹੀ ‘ਚ ਪੋਸਟ ਨੇ ਇਨ੍ਹਾਂ ਸਭ ਖ਼ਬਰਾਂ ਨੂੰ ਖ਼ਾਰਿਜ ਕਰ ਦਿੱਤਾ ਹੈ। ਹਾਲ ਹੀ ‘ਚ ਸੁਸ਼ਮਿਤਾ ਸੇਨ ਨੇ ਆਪਣੇ ਬੁਆਏਫ਼ਰੈਂਡ ਰੋਹਮਨ ਰੋਮੈਂਟਿਕ ਪੋਸਟ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕਿ ਸੁਸ਼ਮਿਤਾ ਜਿਮ ‘ਚ ਆਪਣੇ ਬੁਆਏਫ਼ਰੈਂਡ ਨਾਲ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ, ਸੁਸ਼ਮਿਤਾ ਨੇ ਰੋਹਮਨ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਰੋਹਮਨ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ। ਸੁਸ਼ਮਿਤਾ ਨੇ ਆਪਣੀ ਤਸਵੀਰ ਨੂੰ ਕੈਪਸ਼ਨ ਦਿੱਤਾ, ”ਉਹ ਦੁਬਲਾ ਹੈ ਉਸ ਦਾ ਮਤਲਬ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕਰਦੀ ਹਾਂ ਰੋਹਮਨ ਸ਼ਾਲ।”
ਸੁਸ਼ਮਿਤਾ ਸੇਨ ਦੀ ਇਸ ਪੋਸਟ ਨੇ ਬੁਆਏਫ਼ਰੈਂਡ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਨੂੰ ਗ਼ਲਤ ਸਾਬਿਤ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ, ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਸੁਸ਼ਮਿਤਾ ਅਤੇ ਰੋਹਮਨ ਨੂੰ ਰਾਜੀਵ ਸੇਨ ਅਤੇ ਚਾਰੂ ਅਸੋਪਾ ਦੇ ਵਿਆਹ ‘ਚ ਇਕੱਠੇ ਦੇਖਿਆ ਗਿਆ ਸੀ।