ਯੂ. ਪੀ.-ਜ਼ਹਿਰੀਲੀ ਸ਼ਰਾਬ ਦਾ ਕਹਿਰ ਹੁਣ ਤੱਕ ਵੀ ਖਤਮ ਨਹੀਂ ਹੋਇਆ, ਜਿਸ ਤੋਂ ਮਰਨ ਵਾਲਿਆ ਦੀ ਗਿਣਤੀ ਵੱਧ ਗਈ ਹੈ। ਹੁਣ ਤੱਕ ਉੱਤਰ ਪ੍ਰਦੇਸ਼ ਦੇ ਜ਼ਿਲਾ ਸਹਾਰਨਪੁਰ ਅਤੇ ਕੁਸ਼ੀਨਗਰ ਸਮੇਤ ਉੱਤਰਾਖੰਡ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 95 ਤੱਕ ਪਹੁੰਚ ਗਈ ਹੈ। ਸਹਾਰਨਪੁਰ ‘ਚ ਜਿੱਥੇ ਕੱਲ 24 ਲੋਕਾਂ ਦੀ ਮੌਤ ਹੋਈ ਅੱਜ ਗਿਣਤੀ ਵੱਧ ਕੇ 56 ਹੋ ਗਈ ਹੈ। ਸੂਬੇ ਦੇ ਕੁਸ਼ੀਨਗਰ ‘ਚ ਜਿੱਥੇ ਕੱਲ 10 ਲੋਕਾਂ ਦੀ ਮੌਤ ਹੋ ਗਈ ਸੀ, ਉੱਥੇ ਵੱਧ ਕੇ 11 ਪਹੁੰਚ ਗਈ ਹੈ। ਇਸ ਤੋਂ ਇਲਾਵਾ ਉਤਰਾਖੰਡ ‘ਚ ਜਿੱਥੇ ਕੱਲ ਤੱਕ 17 ਲੋਕ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਨਾਲ ਮਰੇ ਸੀ, ਅੱਜ ਉੱਥੇ ਇਹ ਗਿਣਤੀ 28 ਤੱਕ ਪਹੁੰਚ ਗਈ ਹੈ।
ਸਹਾਰਨਪੁਰ ‘ਚ ਮਰਨ ਵਾਲੇ ਲੋਕਾਂ ਦੀ ਗਿਣਤੀ 56, 36 ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਨਾਲ-
ਜਿਲਾ ਅਧਿਕਾਰੀ ਆਲੋਕ ਕੁਮਾਰ ਪਾਂਡੇ ਨੇ ਦੱਸਿਆ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਮੁਤਾਬਕ ਇਨ੍ਹਾਂ ‘ਚ 36 ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕਾਰਨ ਹੋਈ ਅਤੇ ਬਾਕੀ 20 ਲੋਕਾਂ ਦੀ ਜਾਂਚ ਰਿਪੋਰਚ ਤੋਂ ਪਤਾ ਲੱਗੇਗਾ ਕਿ ਇਨ੍ਹਾਂ ਦੀ ਮੌਤ ਦਾ ਕਾਰਨ ਕੀ ਹੈ। ਇਸ ਤੋਂ ਇਲਾਵਾ 22 ਲੋਕਾਂ ਦਾ ਹੁਣ ਤੱਕ ਇਲਾਜ ਚੱਲ ਰਿਹਾ ਹੈ, ਜਿਸ ‘ਚੋਂ ਕੋਈ ਗੰਭੀਰ ਨਹੀਂ ਹੈ। ਮੇਰਠ ਮੈਡੀਕਲ ਕਾਲਜ ‘ਚ ਦੋਵਾਂ ਸੂਬਿਆਂ ਦੇ 27 ਲੋਕਾਂ ਇਲਾਜ ਲਈ ਭਰਤੀ ਹਨ ਅਤੇ 11 ਲੋਕ ਡਿਸਚਾਰਜ ਹੋ ਚੁੱਕੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਲਾ ਅਧਿਕਾਰੀ ਆਲੋਕ ਕੁਮਾਰ ਪਾਂਡੇ ਨੇ ਦੱਸਿਆ ਹੈ ਕਿ ਬਾਲੁਪੁਰ (ਉੱਤਰਾਖੰਡ) ‘ਚ ਬਣੀ ਕੱਚੀ ਸ਼ਰਾਬ ਦੀ ਵਰਤੋਂ ਨਾਲ ਮੌਤਾਂ ਹੋਈਆ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਪਿੰਟੂ ਨਾਂ ਦਾ ਵਿਅਕਤੀ ਸ਼ਰਾਬ ਦਾ ਪਾਊਚ ਲਿਆ ਕੇ ਸ਼ਰਾਬ ਵੇਚਦਾ ਸੀ। ਇਸ ਦੀ ਪੁਸ਼ਟੀ ਹੋਣ ‘ਤੇ ਜ਼ਿੰਮੇਵਾਰ ਨਿਰਧਾਰਨ ਤੋਂ ਬਾਅਦ ਪੁਲਸ ਅਤੇ ਆਬਕਾਰੀ ਵਿਭਾਗ ਦੇ ਜ਼ਿੰਮੇਵਾਰ ਲੋਕਾਂ ‘ਤੇ ਕਾਰਵਾਈ ਕੀਤੀ ਗਈ। 2 ਦਰਜਨ ਕਰਮਚਾਰੀ ਸਸਪੈਂਡ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਤਰਾਖੰਡ ਦੇ ਭਗਵਾਨਪੁਰ ‘ਚ ਕੰਮ ਕਰਨ ਵਾਲੇ ਮਜ਼ਦੂਰ ਨੇ ਵੀ ਸ਼ਰਾਬ ਪੀਤੀ ਹੈ।
ਜ਼ਿਲਾ ਅਧਿਕਾਰੀ ਨੇ ਸਾਰੇ ਲੋਕਾਂ ਨੂੰ ਸੁਚਿਤ ਕੀਤਾ ਹੈ ਕਿ ਜਿਨ੍ਹਾਂ ਨੂੰ ਵੀ ਇਹ ਪਾਊਚ ਮਿਲੇ ਉਹ ਤਰੁੰਤ ਉਸ ਨੂੰ ਨਸ਼ਟ ਕਰ ਦੇਣ ਜਾਂ ਪੁਲਸ ਨੂੰ ਸੌਪ ਦੇਣ। ਇਨ੍ਹਾਂ ਦੀ ਵਰਤੋਂ ਕਿਸੇ ਵੀ ਹਾਲਤ ‘ਚ ਨਾ ਕਰੋ। ਜੋ ਪਾਊਚ ਬਰਾਮਦ ਹੋਇਆ ਹੈ ਉਸ ਦੀ ਤੀਬਰਤਾ ਅਤੇ ਮਿਲਾਵਟ ਜਾਣਨ ਲਈ ਉਸ ਨੂੰ ਲਖਨਊ ਦੀ ਲੈਬੋਰਟਰੀ ‘ਚ ਭੇਜਿਆ ਜਾ ਰਿਹਾ ਹੈ। ਪਾਂਡੇ ਨੇ ਦੱਸਿਆ ਹੈ ਕਿ ਸਾਰੇ ਐੱਸ. ਡੀ. ਐੱਮ, ਸਾਰੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਪੁਲਸ ਅਧਿਕਾਰੀਆਂ ਨੇ ਪੂਰੀ ਰਾਤ ਸਾਰੇ ਪ੍ਰਭਾਵਿਤ ਸਥਾਨਾਂ ਦੀ ਜਾਂਚ ਕਰ ਕੇ ਜ਼ਿਲੇ ਨੂੰ ਕੱਚੀ ਸ਼ਰਾਬ ਤੋਂ ਮੁਕਤ ਕਰਵਾਇਆ ਜਾ ਰਿਹਾ ਹੈ।