ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਤੇ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਸ਼ਨੀਵਾਰ ਚੰਡੀਗੜ੍ਹ ‘ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਅਹਿਮ ਬੈਠਕ ਹੋਈ। ਇਸ ਬੈਠਕ ‘ਚ ਇਹ ਫੈਸਲਾ ਕੀਤਾ ਗਿਆ ਕੇ ਗਠਜੋੜ ਦੇ ਵਲੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਕਰ ਦਿੱਤਾ ਜਾਏਗਾ। ਹਾਲਾਂਕਿ ਇਸ ਦੌਰਾਨ ਸੀਟਾਂ ਦੀ ਅਦਲਾ ਬਦਲੀ ‘ਤੇ ਕੋਈ ਚਰਚਾ ਹੋਈ ਨਹੀਂ ਪਰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇੰਨਾ ਜ਼ਰੂਰ ਦੋਹਰਾਇਆ ਕੇ ਅਕਾਲੀ ਦਲ 10 ਤੇ ਭਾਜਪਾ 3 ਸੀਟਾਂ ਤੋਂ ਚੋਣ ਲੜੇਗੀ।
ਇਸਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕੇ 2 ਮਾਰਚ ਨੂੰ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ ਵਿਸ਼ਵਾਸ਼ਘਾਤ ਦਿਵਸ ਵੀ ਮਨਾਇਆ ਜਾਵੇਗਾ।