ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਹੈ ਕਿ ਸ੍ਰੀ ਅਨੰਦਪੁਰ ਸਾਹਿਬ,ਸ੍ਰੀ ਖਡੂਰ ਸਾਹਿਬ,ਸ੍ਰੀ ਫਤਹਿਗੜ੍ਹ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅੰਮ੍ਰਿਤਧਾਰੀ ਸਿੰਘਾਂ ਨੂੰ ਟਿਕਟ ਦੇ ਕੇ ਇਹਨਾਂ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨੂੰ ਅਹਿਮੀਅਤ ਦਿੱਤੀ ਜਾਵੇ । ਬਡਹੇੜੀ ਨੇ ਆਖਿਆ ਕਿ ਪਿਛਲੀਆਂ ਚੋਣਾਂ ਸਮੇਂ ਕਈ ਪਾਰਟੀਆਂ ਨੇ ਕਈ ਪਾਰਟੀਆਂ ਨੇ ਉਪਰੋਕਤ ਹਲਕਿਆਂ ਤੋਂ ਪਤਿਤ ਸਿੱਖਾਂ ਨੂੰ ਟਿਕਟ ਦੇ ਕੇ ਨਿਵਾਜਿਆ ਸੀ ਜੋ ਚੰਗਾ ਫੈਸਲਾ ਨਹੀਂ ਸੀ। ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਆਪਣੇ ਧਰਮ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ । ਭਾਰਤ ਇੱਕ ਵੱਖ ਵੱਖ ਧਰਮਾਂ ਦਾ ਗੁਲਦਸਤਾ ਹੈ ਇਸ ਗੁਲਦਸਤੇ ਨੂੰ ਸਾਂਭਣ ਲਈ ਧਰਮ ਨਿਰਪੱਖਤਾ ਦਾ ਖਿਆਲ ਰੱਖਣਾ ਰਾਜਸੀ ਪਾਰਟੀਆਂ ਦੇ ਆਗੂਆਂ ਦਾ ਵੀ ਫਰਜ਼ ਬਣਦਾ ਹੈ। ਧਰਮ ਨੂੰ ਰਾਜਨੀਤੀ ਤੋਂ ਉੱਪਰ ਰੱਖਣਾ ਸਾਡਾ ਮੁਢਲਾ ਫ਼ਰਜ਼ ਬਣਦਾ ਹੈ । ਸਾਰਿਆਂ ਨੂੰ ਗੁਰੂ ਸਾਹਿਬਾਨ ਪੀਰ ਪੈਗੰਬਰਾਂ ਦਾ ਇਤਿਹਾਸ ਹਮੇਸ਼ਾ ਹਿਰਦੇ ਅੰਦਰ ਰੱਖਣਾ ਚਾਹੀਦਾ ਹੈ ਇਸ ਨਾਲ ਰਾਜਸੀ ਆਗੂਆਂ ਅੰਦਰ ਮਾੜੀ ਸੋਚ ਛੱਡ ਕੇ ਅਤੇ ਸਮਾਜ ਸੇਵਾ ਦੀ ਧਾਰਨਾ ਵੀ ਵਧੇਗੀ । ਜਨਤਾ ਨਸ਼ਿਆਂ ਤੋਂ ਦੂਰ ਰਹੇਗੀ ।