ਗਰਮੀ ਦੇ ਮੌਸਮ ਵਿੱਚ ਆਈਸਕਰੀਮ ਨੂੰ ਕੋਈ ਮਨ੍ਹਾ ਨਹੀਂ ਕਰ ਸਕਦਾ। ਜੇ ਤੁਸੀਂ ਵੀ ਆਈਸਕਰੀਮ ਵਿੱਚ ਨਵਾਂ ਫ਼ਲੇਵਰ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਘਰ ਵਿੱਚ ਬਣਾ ਲਓ ਸੁਆਦੀ ਆਈਸਕਰੀਮ ਜੋ ਖਾਣ ਵਿੱਚ ਕਾਫ਼ੀ ਸੁਆਦ ਹੋਵੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
10-12 ਲੀਚੀਆਂ
1 ਕੱਪ ਕਰੀਮ
ਅੱਧਾ ਕੱਪ ਖੰਡ
2 ਵੱਡੇ ਚੱਮਚ ਸੁੱਕੇ ਮੇਵੇ
ਬਣਾਉਣ ਦੀ ਵਿਧੀ
ਸੱਭ ਤੋਂ ਪਹਿਲਾਂ ਖੰਡ ਵਿੱਚ ਕਰੀਮ ਮਿਲਾ ਕੇ 10 ਤੋਂ 15 ਮਿੰਟਾਂ ਤਕ ਚੰਗੀ ਤਰ੍ਹਾਂ ਨਾਲ ਫ਼ੈਂਟ ਲਓ। ਸੁੱਕੇ ਮੇਵਿਆਂ ਨੂੰ ਬਾਰੀਕ ਕੱਟ ਲਓ। ਫ਼ੈਂਟੀ ਹੋਈ ਕਰੀਮ ਵਿੱਚ ਲੀਚੀ ਦੇ ਟੁੱਕੜੇ ਅਤੇ ਮੇਵੇ ਮਿਲਾਓ। ਫ਼ਿਰ ਇਸ ਮਿਸ਼ਰਣ ਨੂੰ ਫ਼ਰਿੱਜ ਵਿੱਚ ਜੰਮਣ ਲਈ ਰੱਖ ਦਿਓ।
ਜਦੋਂ ਆਈਸਕਰੀਮ ਜੰਮ ਜਾਵੇ ਤਾਂ ਇਸ ਨੂੰ ਬਾਹਰ ਕੱਢ ਕੇ ਇੱਕ ਵਾਰੀ ਚੰਗੀ ਤਰ੍ਹਾਂ ਨਾਲ ਫ਼ੈਂਟ ਲਓ ਅਤੇ ਦੌਬਾਰਾ ਜੰਮਣ ਲਈ ਰੱਖੋ। ਲੀਚੀ ਆਈਸਕਰੀਮ ਤਿਆਰ ਹੈ। ਇਸ ਨੂੰ ਆਪਣੀ ਪਸੰਦ ਦੀ ਸ਼ੇਪ ਨਾਲ ਗਾਰਨਿਸ਼ ਕਰ ਕੇ ਇਸ ਦਾ ਸੁਆਦ ਲਓ।