ਅਦਾਕਾਰ ਰਣਵੀਰ ਸਿੰਘ ਅਤੇ ਵਰੁਣ ਧਵਨ ਸੁਪਰਹਿੱਟ ਫ਼ਿਲਮ ਅੰਦਾਜ਼ ਅਪਨਾ ਅਪਨਾ ਦੇ ਰੀਮੇਕ ‘ਚ ਇਕੱਠੇ ਨਜ਼ਰ ਆ ਸਕਦੇ ਹਨ। 1994 ਵਿੱਚ ਰਾਜ ਕੁਮਾਰ ਸੰਤੋਸ਼ੀ ਨੇ ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਨੂੰ ਲੈ ਕੇ ਇਹ ਫ਼ਿਲਮ ਬਣਾਈ ਸੀ। ਹੁਣ ਇਸ ਦੇ ਰੀਮੇਕ ਵਿੱਚ ਵਰੁਣ ਅਤੇ ਰਣਵੀਰ ਆਪਣੇ-ਆਪਣੇ ਅੰਦਾਜ਼ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਰੀਮੇਕ ਜਾਂ ਸੀਕੁਅਲ ਬਾਰੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਹੁਣ ਇਸ ਫ਼ਿਲਮ ਨੂੰ ਬਿਲਕੁਲ ਨਵੇਂ ਸਿਰਿਓਂ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਜਿਸ ‘ਚ ਰਣਵੀਰ ਅਤੇ ਵਰੁਣ ਨੂੰ ਲਿਆ ਜਾ ਰਿਹਾ ਹੈ। ਇਸ ਰੀਮੇਕ ਨੂੰ ਵਿਨੈ ਸਿਨਹਾ ਅਤੇ ਪ੍ਰੀਤੀ ਸਿਨਹਾ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦੇ ਰੀਮੇਕ ਨੂੰ ਇਸ ਵਾਰ ਵੀ ਰਾਜ ਕੁਮਾਰ ਸੰਤੋਸ਼ੀ ਹੀ ਡਾਇਰੈਕਟ ਕਰੇਗਾ।
ਫ਼ਿਲਮ ਬਾਰੇ ਅਜੇ ਬਹੁਤਾ ਕੁੱਝ ਤੈਅ ਨਹੀਂ ਕੀਤਾ ਗਿਆ ਹੈ, ਪਰ ਇਹਾ ਪੱਕਾ ਹੈ ਕਿ ਫ਼ਿਲਮ ਦਾ ਰੀਮੇਕ ਜਾਂ ਸੀਕੁਅਲ ਨਹੀਂ ਬਣਾਇਆ ਜਾਵੇਗਾ ਸਗੋਂ ਇਸ ਦਾ ਥੀਮ ਪਹਿਲੀ ਫ਼ਿਲਮ ਨਾਲ ਕੁੱਝ ਹਟ ਕੇ ਹੋਵੇਗਾ। ਫ਼ਿਲਮ ‘ਚ ਅਮਰ ਅਤੇ ਪ੍ਰੇਮ ਦੀ ਭੂਮਿਕਾ ਲਈ ਰਣਵੀਰ ਅਤੇ ਵਰੁਣ ਨੂੰ ਲਏ ਜਾਣ ਦੀ ਪੂਰੀ ਉਮੀਦ ਹੈ। ਇਹ ਦੋਵੇਂ ਕਾਫ਼ੀ ਚੰਗੇ ਦੋਸਤ ਹਨ ਅਤੇ ਉਮੀਦ ਹੈ ਕਿ ਦੋਹੇਂ ਪਰਦੇ ‘ਤੇ ਆਪਣੇ ਕਿਰਦਾਰ ਖ਼ੂਬਸੂਰਤੀ ਨਾਲ ਨਿਭਾਉਣਗੇ।
ਇਸ ਫ਼ਿਲਮ ਤੋਂ ਇਲਾਵਾ ਵਰੁਣ ਆਪਣੇ ਪਿਤਾ ਦੀ ਡਾਇਰੈਕਸ਼ਨ ‘ਚ ਬਣੀ ਸੁਪਰਹਿੱਟ ਫ਼ਿਲਮ ਕੁਲੀ ਨੰਬਰ ਵਨ ਦਾ ਰੀਮੇਕ ਵੀ ਕਰੇਗਾ। ਇਸ ਫ਼ਿਲਮ ਨੂੰ ਉਸ ਦਾ ਭਰਾ ਪ੍ਰੋਡਿਊਸ ਕਰੇਗਾ ਅਤੇ ਇਸ ਦਾ ਨਿਰਦੇਸ਼ਨ ਉਸ ਦਾ ਪਿਤਾ ਡੇਵਿਡ ਧਵਨ ਹੀ ਕਰੇਗਾ। 1995 ‘ਚ ਰਿਲੀਜ਼ ਹੋਈ ਕੁਲੀ ਨੰਬਰ ਵਨ ‘ਚ ਗੋਵਿੰਦਾ ਅਤੇ ਕ੍ਰਿਸ਼ਮਾ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ ਜਦਕਿ ਇਸ ਦੇ ਰੀਮੇਕ ‘ਚ ਵਰੁਣ ਨਾਲ ਆਲੀਆ ਭੱਟ ਨੂੰ ਸਾਈਨ ਕੀਤਾ ਗਿਆ ਹੈ। ਇਹ ਦੋਹੇਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਇਕੱਠਿਆਂ ਕੰਮ ਕਰ ਚੁੱਕੇ ਹਨ। ੲ