ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੀ ਖ਼ਾਸ ਦੇਖਭਾਲ ਕਰਨੀ ਪੈਂਦੀ ਹੈ। ਅਕਸਰ ਦੁੱਧ ਪੀਣ ਤੋਂ ਬਾਅਦ ਨਵਜੰਮੇ ਬੱਚੇ ਨੂੰ ਉਲਟੀ ਆ ਜਾਂਦੀ ਹੈ ਜਿਸ ਨੂੰ ਆਮ ਸਮੱਸਿਆ ਮੰਨਿਆ ਜਾਂਦਾ ਹੈ। ਅਸਲ ਵਿੱਚ ਅਜਿਹਾ ਓਦੋਂ ਹੁੰਦਾ ਹੈ ਜਦੋਂ ਬੱਚਾ ਜ਼ਿਆਦਾ ਦੁੱਧ ਪੀ ਲੈਂਦਾ ਹੈ। ਜੇ ਬੱਚੇ ਨੂੰ ਦੋ ਜਾਂ ਤਿੰਨ ਵਾਰ ਉਲਟੀ ਆ ਰਹੀ ਹੈ ਤਾਂ ਇਹ ਕੋਈ ਚਿੰਤਾ ਦੀ ਗੱਲ ਨਹੀਂ, ਪਰ ਜੇ ਬੱਚੇ ਨੂੰ ਤਿੰਨ ਵਾਰ ਤੋਂ ਜ਼ਿਆਦਾ ਉਲਟੀ ਹੋ ਜਾਵੇ ਤਾਂ ਇਹ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਸ ਲਈ ਧਿਆਨ ਰੱਖਣਾ ਕਾਫ਼ੀ ਜ਼ਰੂਰੀ ਹੈ। ਦਿਨ ਵਿੱਚ ਤਿੰਨ ਵਾਰ ਤੋਂ ਜ਼ਿਆਦਾ ਉਲਟੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਅਸੀਂ ਤੁਹਾਨੂੰ ਉਨ੍ਹਾਂ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿੱਚ ਸੁਧਾਰ ਲਿਆਉਣਾ ਕਾਫ਼ੀ ਜ਼ਰੂਰੀ ਹੋ ਜਾਂਦਾ ਹੈ।
ਗੈਸ ਦੀ ਸਮੱਸਿਆ – ਨਵਜੰਮੇ ਬੱਚਿਆਂ ਦਾ ਪਾਚਨਤੰਤਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਂਦਾ ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਗੈਸ ਦੀ ਸਮੱਸਿਆ ਰਹਿਣ ਲੱਗਦੀ ਹੈ ਅਤੇ ਉਹ ਦੁੱਧ ਪੀਂਦੇ ਹੀ ਉਲਟੀ ਕਰ ਦਿੰਦੇ ਹਨ।
ਪੇਟ ਵਿੱਚ ਇਨਫ਼ੈਕਸ਼ਨ – ਜੇ ਬੱਚੇ ਦੇ ਪੇਟ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫ਼ੈਕਸ਼ਨ ਹੈ ਤਾਂ ਬੱਚੇ ਦੁੱਧ ਠੀਕ ਤਰ੍ਹਾਂ ਨਾਲ ਪਚਾ ਨਹੀਂ ਪਾਉਂਦੇ ਜਿਸ ਵਜ੍ਹਾ ਨਾਲ ਉਲਟੀ ਹੋ ਜਾਂਦੀ ਹੈ।
ਖ਼ਾਂਸੀ ਦੇ ਕਾਰਨ – ਜਦੋਂ ਬੱਚੇ ਨੂੰ ਖ਼ਾਂਸੀ ਲੱਗੀ ਹੁੰਦੀ ਹੈ ਤਾਂ ਖੰਘਦੇ ਸਮੇਂ ਪੇਟ ਦੀ ਹਵਾ ਬਾਹਰ ਨਿਕਲਦੀ ਹੈ ਅਤੇ ਝਟਕੇ ਨਾਲ ਬੱਚਾ ਉਲਟੀ ਕਰ ਦਿੰਦਾ ਹੈ।
ਬ੍ਰੈੱਸਟ ਫ਼ੀਡਿੰਗ ਦੇ ਬਾਅਦ ਥਪਕੀ – ਬੱਚੇ ਨੂੰ ਦੁੱਧ ਪਿਲਾਉਣ ਦੇ ਬਾਅਦ ਥਪਕੀ ਦੇਣਾ ਬਹੁਤ ਜ਼ਰੂਰੀ ਹੈ। ਬ੍ਰੈੱਸਟ ਫ਼ੀਡਿੰਗ ਕਰਵਾਉਣ ਦੇ ਤੁਰੰਤ ਬਾਅਦ ਬੱਚੇ ਨੂੰ ਮੋਢੇ ਦੇ ਭਾਰ ਲਓ ਅਤੇ ਉਸ ਦੀ ਪਿੱਠ ਨੂੰ ਹੌਲੀ-ਹੌਲੀ ਸਹਿਲਾਓ। ਅਜਿਹਾ ਕਰਨ ਨਾਲ ਬੱਚਾ ਡਕਾਰ ਲਵੇਗਾ ਅਤੇ ਉਲਟੀ ਦੀ ਸਮੱਸਿਆ ਦੂਰ ਹੋ ਜਾਵੇਗੀ।