ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਲਈ ਇਕ ਦਿਨ ਦੇ ਵਰਤ ‘ਤੇ ਬੈਠੇ ਚੰਦਰਬਾਬੂ ਨਾਇਡੂ ਨੂੰ ਸਮਰਥਨ ਦੇਣ ਲਈ ਕਈ ਵਿਰੋਧ ਦਲ ਦੇ ਨੇਤਾ ਪਹੁੰਚ ਰਹੇ ਹਨ। ਰਾਹੁਲ ਗਾਂਧੀ ਨੇ ਵੀ ਲਖਨਊ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਾਇਡੂ ਨੂੰ ਸਮਰਥਨ ਦੇਣ ਆਂਧਰਾ ਭਵਨ ਪਹੁੰਚੇ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪੀ.ਐੱਮ. ਮੋਦੀ ਵਿਰੋਧੀ ਦਲਾਂ ਦੇ ਮੁੱਖ ਮੰਤਰੀਆਂ ਭੇਦਭਾਵ ਕਰਦੇ ਹਨ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਪਾਕਿਸਤਾਨ ਦੇ ਪੀ.ਐੱਮ. ਦੀ ਤਰ੍ਹਾਂ ਵਤੀਰਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ,”ਜਦੋਂ ਕੋਈ ਇਕ ਰਾਜ ਦਾ ਮੁੱਖ ਮੰਤਰੀ ਬਣਦਾ ਹੈ ਤਾਂ ਉਹ ਸਿਰਫ ਪਾਰਟੀ ਦਾ ਮੁੱਖ ਮੰਤਰੀ ਨਹੀਂ ਹੁੰਦਾ, ਉਹ ਪੂਰੇ ਰਾਜ ਦਾ ਮੁੱਖ ਮੰਤਰੀ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਕਿਸੇ ਪਾਰਟੀ ਦੇ ਨਹੀਂ ਸਗੋਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਹਨ। ਪ੍ਰਧਾਨ ਮੰਤਰੀ ਜੀ ਵਿਰੋਧੀ ਰਾਜਾਂ ਦੀਆਂ ਸਰਕਾਰਾਂ ਨੂੰ ਇਸ ਤਰ੍ਹਾਂ ਟਰੀਟ ਕਰਦੇ ਹਨ, ਜਿਵੇਂ ਉਹ ਹਿੰਦੁਸਤਾਨ ਦੇ ਨਹੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੋਣ।”
ਜ਼ਿਕਰਯੋਗ ਹੈ ਕਿ ਮੋਦੀ ਦੇ ਖਿਲਾਫ ਆਂਧਰਾ ਪ੍ਰਦੇਸ਼ ‘ਚ ਐਤਵਾਰ ਨੂੰ ਵਿਰੋਧ ‘ਚ ਪੋਸਟਰ ਵੀ ਲਗਾਏ ਗਏ ਸਨ। ਕੇਜਰੀਵਾਲ ਨੇ ਮੰਚ ਤੋਂ ਪੀ.ਐੱਮ. ਮੋਦੀ ‘ਤੇ ਰਾਜਾਂ ਦੀਆਂ ਸਰਕਾਰਾਂ ‘ਤੇ ਭੇਦਭਾਵ ਦਾ ਦੋਸ਼ ਲਗਾਇਆ। ਨਾਇਡੂ ਨੂੰ ਮੰਚ ‘ਤੇ ਸਮਰਥਨ ਦੇਣ ਲਈ ਟੀ.ਐੱਮ.ਸੀ. ਵਲੋਂ ਡੇਰੇਕ-ਓ-ਬ੍ਰਾਇਨ ਵੀ ਪਹੁੰਚੇ। ਜੇ.ਡੀ.ਯੂ. ਤੋਂ ਵੱਖ ਹੋਏ ਸ਼ਰਦ ਯਾਦਵ ਵੀ ਨਾਇਡੂ ਕੋਲ ਪੁੱਜੇ।