ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਹਾਈਵੇਅ ‘ਤੇ ਅੱਜ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਦੇ ਕਾਫਲੇ ‘ਤੇ ਨਿਸ਼ਾਨਾ ਵਿੰਨ੍ਹਦੇ ਹਮਲਾ ਕਰ ਦਿੱਤਾ, ਜਿਸ ‘ਚ 12 ਜਵਾਨ ਸ਼ਹੀਦ ਹੋ ਗਏ ਅਤੇ ਕਈ ਜਵਾਨ ਜ਼ਖਮੀ ਹੋ ਗਏ। ਅੱਤਵਾਗੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਰਿਪੋਰਟ ਮੁਤਾਬਕ ਅੱਤਵਾਦੀਆਂ ਨੇ ਇਸ ਇਲਾਕੇ ‘ਚ ਪਹਿਲਾਂ ਹਾਈਵੇਅ ‘ਤੇ ਲਗਾਈ ਆਈ. ਈ. ਡੀ. ਬਲਾਸਟ ਕੀਤਾ ਅਤੇ ਫਿਰ ਸੀ. ਆਰ. ਪੀ. ਐੱਫ. ਜਵਾਨਾਂ ਦੇ ਵਾਹਨਾਂ ‘ਤੇ ਆਟੋਮੈਟਿਕ ਹਥਿਆਰਾਂ ਰਾਹੀਂ ਜਬਰਦਸਤ ਗੋਲੀਬਾਰੀ ਕੀਤੀ। ਬਲਾਸਟ ‘ਚ ਕਈ ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਹਸਪਤਾਲ ‘ਚ ਲਿਜਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਖੁਫੀਆ ਏਜੰਸੀ ਨੇ 8 ਫਰਵਰੀ ਨੂੰ ਹਮਲੇ ਦਾ ਅਲਰਟ ਜਾਰੀ ਕਰ ਦਿੱਤਾ ਸੀ। ਮਾਹਿਰਾਂ ਮੁਤਾਬਕ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੀ ਅੱਤਵਾਦੀ ਘਾਟੀ ਨੂੰ ਛੱਡ ਕੇ ਦੇਸ਼ ਦੇ ਮੈਦਾਨੀ ਇਲਾਕਿਆਂ ‘ਚ ਵੱਡੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਸਕਦੇ ਹਨ।
ਏਜੰਸੀਆਂ ਨੇ ਆਪਣੇ ਅਲਰਟ ‘ਚ ਕਿਹਾ ਸੀ ਕਿ ਸੀਮਾ ‘ਤੇ ਆਏ ਅੱਤਵਾਦੀ ਚੋਣਾਂ ਸਮੇਂ ‘ਚ ਰੈਲੀਆਂ ਅਤੇ ਵੱਡੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ ਦਸੰਬਰ 2018 ਜੈਸ਼ ਦਾ ਟਾਪ ਟ੍ਰੇਨਰ ਕਮਾਂਡਰ ਅਬਦੁਲ ਰਸ਼ੀਦ ਗਾਜੀ ਜੰਮੂ-ਕਸ਼ਮੀਰ ‘ਚੋਂ ਦਾਖਲ ਹੋਣ ‘ਚ ਸਫਲ ਰਿਹਾ ਸੀ।