ਕੈਨਬਰਾ – ਕਪਤਾਨ ਟਿਮ ਪੇਨ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਪਾਬੰਦੀ ਦਾ ਸਾਹਮਣਾ ਕਰ ਰਹੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਇਸ ਸਾਲ ਇੰਗਲੈਂਡ ਵਿਰੁੱਧ ਏਸ਼ੇਜ਼ ਸੀਰੀਜ਼ ਵਿੱਚ ਵੱਡੀ ਭੂਮਿਕਾ ਨਿਭਾਉਣਗੇ। ਗੇਂਦ ਨਾਲ ਛੇੜਖਾਨੀ ਮਾਮਲੇ ਤੇ ਫ਼ਿਰ ਤੋਂ ਚੋਟੀ ਦੇ ਖਿਡਾਰੀਆਂ ਦੇ ਬਿਨਾਂ ਖ਼ਰਾਬ ਫ਼ਾਰਮ ਕਾਰਨ ਪਿਛਲੇ 10 ਮਹੀਨਿਆਂ ਵਿੱਚ ਟੀਮ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਪਰ ਟੀਮ ਨੇ ਆਪਣੇ ਘਰੇਲੂ ਸੈਸ਼ਨ ਦਾ ਅੰਤ ਸ਼੍ਰੀ ਲੰਕਾ ਵਿਰੁੱਧ ਦੋ ਟੈੱਸਟ ਜਿੱਤ ਕੇ ਕੀਤਾ।
ਇਹ ਪੁੱਛੇ ਜਾਣ ‘ਤੇ ਕਿ ਕੀ ਇਨ੍ਹਾਂ ਦੋਹਾਂ ਨੂੰ ਸਿੱਧੇ ਟੀਮ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ, ਪੇਨ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਆਪਣਾ ਸਥਾਨ ਹਾਸਿਲ ਕਰਨਾ ਪੈਂਦਾ ਹੈ, ਪਰ ਇਨ੍ਹਾਂ ਦੋਵਾਂ ਨੇ ਕਾਫ਼ੀ ਜ਼ਿਆਦਾ ਦੌੜਾਂ ਵੀ ਬਣਾਈਆਂ ਹਨ।”