ਨਵੀਂ ਦਿੱਲੀ- ਦੇਸ਼ ਭਰ ‘ਚ ਸਵਾਈਨ ਫਲੂ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਰਾਜਸਥਾਨ ‘ਚ 31 ਜ਼ਿਲੇ ਇਸ ਬਿਮਾਰੀ ਦੀ ਲਪੇਟ ‘ਚ ਆ ਚੁੱਕੇ ਹਨ। ਸੂਬੇ ‘ਚ ਸਵਾਈਨ ਫਲੂ ਨਾਲ ਦੋ ਹੋਰ ਮੌਤਾਂ ਹੋਣ ਨਾਲ ਇਸ ਸਾਲ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ। ਸਰਕਾਰ ਨੇ ਸਵਾਈਨ ਫਲੂ ਦੇ ਖਿਲਾਫ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।
ਸੂਬੇ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਦੱਸਿਆ ਹੈ ਕਿ ਸੂਬੇ ‘ਚ ਸਵਾਈਨ ਫਲੂ ਦੀ ਸਮੀਖਿਆ ਦੇ ਲਈ 21 ਤੋਂ 23 ਜਨਵਰੀ ਤੱਕ ‘ਵਿਸ਼ੇਸ਼ ਸਖਤ ਮੁਹਿੰਮ’ ਚਲਾਈ ਜਾ ਰਹੀ ਹੈ। ਇਸ ਸਾਲ ਸੂਬੇ ‘ਚ ਹੁਣ ਤੱਕ ਕੁੱਲ 5367 ਨਮੂਨੇ ਗਿਣੇ, ਜਿਨ੍ਹਾਂ ‘ਚ 1233 ਨਮੂਨੇ ਪੋਜ਼ੀਟਿਵ ਦੱਸੇ ਗਏ ਹਨ। ਹੁਣ 1 ਤੋਂ ਲੈ ਕੇ 21 ਜਨਵਰੀ ਤੱਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਸਵਾਈਨ ਫਲੂ ‘ਤੇ ਕਾਬੂ ਪਾਉਣ ਅਤੇ ਇਸ ਨਾਲ ਨਿਪਟਣ ਦੇ ਸਾਰੇ ਉਪਾਅ ਕਰ ਰਹੀ ਹੈ।
ਮੌਸਮੀ ਇਨਫਲੂਐਂਜ਼ਾ ਐੱਚ1 ਐੱਨ1 (ਸਵਾਈਨ ਫਲੂ)-
-ਐੱਚ1 ਐੱਨ 1 (H1 N1)ਮੌਸਮੀ ਇਨਫਲੂਐਂਜ਼ਾ ਇਕ ਤਰਾਂ ਦਾ ਸਵੈ-ਸੀਮਿਤ ਵਾਇਰਲ ਰੋਗ ਹੈ। ਇਹ ਸਾਹ ਪ੍ਰਣਾਲੀ ਨਾਲ ਜੁੜੀ ਬੀਮਾਰੀ ਹੈ, ਜੋ ਕਿ ‘ਏ-ਟਾਈਪ’ ਦੇ ਇਨਫਲੂਐਂਜ਼ਾ ਵਾਇਰਸ ਨਾਲ ਹੁੰਦੀ ਹੈ। ਇਹ ਕਣ ਅਤੇ ਹਵਾ ਦੁਆਰਾ ਜਾਂ ਕਿਸੇ ਦੇ ਛੂਣ ਨਾਲ ਦੂਜੇ ਵਿਅਕਤੀ ਦੇ ਸਰੀਰ ‘ ਮੂੰਹ ਜਾਂ ਨੱਕ ਦੇ ਰਾਹੀਂ ਦਾਖਲ ਹੁੰਦੇ ਹਨ। ਜੇਕਰ ਇਨਫੈਕਟਿਡ ਵਿਅਕਤੀ ਦੁਆਰਾ ਵਰਤੋਂ ਕੀਤੇ ਗਏ ਦਰਵਾਜ਼ੇ, ਫੋਨ, ਕੀਬੋਰਡ ਜਾਂ ਰੀਮੋਟ ਕੰਟਰੋਲ ਦੇ ਰਾਹੀਂ ਵੀ ਇਹ ਵਾਇਰਸ ਫੈਲ ਰਿਹਾ ਹੈ।
-ਲੱਛਣ-
ਬੁਖਾਰ ਅਤੇ ਖਾਂਸੀ, ਗਲਾ ਖਰਾਬ, ਜ਼ੁਕਾਮ, ਸਾਹ ਲੈਣ ‘ਚ ਤਕਲੀਫ ਅਤੇ ਹੋਰ ਲੱਛਣ ਜਿਵੇਂ- ਲੱਕ ਦਰਦ, ਸਿਰ ਦਰਦ, ਥਕਾਵਟ, ਠੰਡ ਲੱਗਣਾ, ਦਸਤ, ਉਲਟੀਆਂ, ਬਲਗਮ ‘ਚ ਖੂਨ ਆਉਣਾ ਆਦਿ ਲੱਛਣ ਹਨ।
ਮਾਈਲਡ ਸਵਾਈਨ ਫਲੂ ਦੇ ਲੱਛਣ-
ਬੁਖਾਰ, ਖਾਂਸੀ, ਸਰਦੀ, ਸਰੀਰ ‘ਚ ਦਰਦ ਹੋਣਾ ਅਤੇ ਥਕਾਵਟ ਮਹਿਸੂਸ ਹੋਣਾ (ਮਾਈਲਡ ਸਵਾਈਨ ਫਲੂ ਦਾ ਇਲਾਜ ਲੱਛਣਾਂ ‘ਤੇ ਆਧਾਰਿਤ ਹੁੰਦਾ ਹੈ, ਅਜਿਹੇ ਲੱਛਣਾਂ ‘ਚ ‘ਟੇਮੀਫਲੂ’ ਦਵਾਈ ਲੈਣ ਦੀ ਜਾਂ ਜਾਂਚ ਦੀ ਵੀ ਜ਼ਰੂਰਤ ਨਹੀਂ ਹੁੰਦੀ)
ਮਾਡਰੇਟ ਸਵਾਈਨ ਫਲੂ ਦੇ ਲੱਛਣ-
ਇਸ ਸ਼੍ਰੇਣੀ ਦੇ ਮਰੀਜ਼ਾਂ ‘ਚ ਮਾਈਲਡ ਸਵਾਈਨ ਫਲੂ ਦੇ ਲੱਛਣਾਂ ਤੋਂ ਇਲਾਵਾ ਤੇਜ਼ ਬੁਖਾਰ ਅਤੇ ਗਲਾ ਦਰਦ ਹੁੰਦਾ ਹੈ ਜਾ ਮਰੀਜ਼ਾਂ ‘ਚ ਮਾਈਲਡ ਸਵਾਈਨ ਫਲੂ ਦੇ ਲੱਛਣਾਂ ਦੇ ਨਾਲ ਹੇਠਾਂ ਲਿਖੇ ਹਾਈ ਰਿਸਕ ਕੰਡੀਸ਼ਨ ਹੈ ਤਾਂ ਰੋਗੀ ਨੂੰ ਸਵਾਈਨ ਫਲੂ ਦੀ ਦਵਾਈ ‘ਟੈਮੀਫਲੂ’ ਦਿੱਤੀ ਜਾਂਦੀ ਹੈ।
ਇਨ੍ਹਾਂ ਗੱਲਾਂ ਦੇ ਰੱਖੋ ਧਿਆਨ-
-ਖੰਘਣ ਜਾਂ ਛਿੱਕਣ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਕੱਪੜੇ ਜਾਂ ਰੁਮਾਲ ਨਾਲ ਜ਼ਰੂਰ ਢੱਕ ਲਉ।
-ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
-ਭੀੜ ਭਾੜ ਵਾਲੇ ਇਲਾਕਿਆਂ ‘ਚ ਜਾਣ ਤੋਂ ਬਚਾਅ ਕਰੋ।
-ਫਲੂ ਨਾਲ ਇਨਫੈਕਟਿਡ ਹੋ ਤਾਂ ਘਰ ‘ਚ ਆਰਾਮ ਕਰੋ।
-ਪੂਰੀ ਨੀਂਦ ਅਤੇ ਆਰਾਮ ਕਰੋ।
-ਪਾਣੀ ਅਤੇ ਤਰਲ ਪਦਾਰਥਾਂ ਦੇ ਨਾਲ ਪੌਸ਼ਟਿਕ ਭੋਜਨ ਦੀ ਵਰਤੋਂ ਕਰੋ।
-ਫਲੂ ਨਾਲ ਇਨਫੈਕਟਿਡ ਹੋਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਉੁ।