ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਕਰੀਬ 1900 ਤੋਹਫਿਆਂ ਨੂੰ ਸਰਕਾਰ ਨੀਲਾਮ ਕਰਨ ਜਾ ਰਹੀ ਹੈ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੇ ਧਨ ਦੀ ਵਰਤੋਂ ਗੰਗਾ ਨਦੀ ਦੀ ਸਫ਼ਾਈ ਪ੍ਰੋਜੈਕਟ ਲਈ ਕੀਤਾ ਜਾਵੇਗਾ। ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਨ੍ਹਾਂ ਵਸਤੂਆਂ ਦੀ ਨੀਲਾਮੀ ਕੀਤੀ ਜਾਵੇਗੀ, ਉਨ੍ਹਾਂ ‘ਚ ਵੱਖ-ਵੱਖ ਦੇਸ਼ਾਂ ਤੋਂ ਮਿਲੀਆਂ ਪੈਂਟਿੰਗਾਂ, ਮੂਰਤੀਆਂ, ਸ਼ਾਲ, ਪੱਗੜੀ, ਜੈਕੇਟ ਅਤੇ ਰਵਾਇਤੀ ਸੰਗੀਤ ਯੰਤਰ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਨਵੀਂ ਦਿੱਲੀ ਸਥਿਤ ਨੈਸ਼ਨਲ ਗੈਲਰੀ ਆਫ ਮਾਰਡਨ ਆਰਟ ‘ਚ 27 ਅਤੇ 28 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਇਨ੍ਹਾਂ ਵਸਤੂਆਂ ਦੀ ਭੌਤਿਕ ਨੀਲਾਮੀ ਹੋਵੇਗੀ। ਇਸ ਤੋਂ ਬਾਅਦ ਬਚੀਆਂ ਵਸਤੂਆਂ ਦੀ 29-30 ਜਨਵਰੀ ਨੂੰ ਈ-ਨੀਲਾਮੀ ਹੋਵੇਗੀ। ਇਨ੍ਹਾਂ ਵਸਤੂਆਂ ਨੂੰ ਸੰਸਕ੍ਰਿਤ ਮੰਤਰਾਲੇ ਦੇ ਅਧੀਨ ਆਉਣ ਵਾਲੇ ਨੈਸ਼ਨਲ ਗੈਲਰੀ ਆਫ ਮਾਰਡਨ ਆਰਟ ‘ਚ ਫਿਲਹਾਲ ਪ੍ਰਦਰਸ਼ਨੀ ਲਈ ਰੱਖਿਆ ਗਿਆ ਹੈ।