ਅਮਰਾਵਤੀ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਰਾਜ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਧਮਕੀ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਧਮਕੀਆਂ ਤੋਂ ਕੋਈ ਡਰਨ ਵਾਲਾ ਨਹੀਂ ਹੈ। ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਨਕਾਰਾਤਮਕ ਨੇਤਾ ਹਨ, ਜਿਨ੍ਹਾਂ ਦੀ ਅਗਵਾਈ ‘ਚ ਦੇਸ਼ ਪਿੱਛੇ ਜਾ ਰਿਹਾ ਹੈ। ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਨੇਤਾਵਾਂ ਨੂੰ ਕਾਨਫਰੈਂਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ।
ਨਾਇਡੂ ਨੇ ਕਿਹਾ ਕਿ ਉਨ੍ਹਾਂ (ਮੋਦੀ) ਨੇ ਆਂਧਰਾ ਪ੍ਰਦੇਸ਼ ਲਈ ਕੁਝ ਵੀ ਵਿਸ਼ੇਸ਼ ਨਹੀਂ ਕੀਤਾ। ਨਾਇਡੂ ਨੇ ਕਿਹਾ,”ਉਹ ਕਹਿੰਦੇ ਹਨ ਕਿ ਇਕ ਕੇਂਦਰੀ ਮੰਤਰੀ ਹਰ ਹਫਤੇ ਆਂਧਰਾ ਪ੍ਰਦੇਸ਼ ਆਏਗਾ। ਉਨ੍ਹਾਂ ਨੇ ਰਾਜ ਲਈ ਕੀ ਚੰਗਾ ਕੀਤਾ? ਇਸ ਤੋਂ ਵੀ ਉੱਪਰ ਉਹ ਆਂਧਰਾ ਪ੍ਰਦੇਸ਼ ‘ਚ ਰਾਸ਼ਟਰਪਤੀ ਸ਼ਾਸਨ ਲਗਵਾਉਣ ਦੀ ਧਮਕੀ ਦੇ ਰਹੇ ਹਨ। ਇੱਥੇ ਕਿਸੇ ਨੂੰ ਵੀ ਉਨ੍ਹਾਂ ਦੀਆਂ ਧਮਕੀਆਂ ਦਾ ਡਰ ਨਹੀਂ ਹੈ।” 2 ਦਿਨ ਪਹਿਲਾਂ ਕੋਲਕਾਤਾ ‘ਚ ਹੋਈ ਵਿਰੋਧੀ ਦਲਾਂ ਦੀ ਰੈਲੀ ‘ਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਤਾਨਾਸ਼ਾਹੀ ਸ਼ਾਸਨ ਦੇ ਅੰਤ ਦੀ ਸ਼ੁਰੂਆਤ ਹੈ।