ਜੀਂਦ— ਹਰਿਆਣਾ ਦੇ ਜੀਂਦ ਵਿਚ 28 ਜਨਵਰੀ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ ਅਤੇ ਪਾਰਟੀਆਂ ਸਰਗਰਮ ਹੋ ਗਈਆਂ ਹਨ। ਕੁਮਾਰੀ ਸ਼ੈਲੇਜਾ, ਦੁਸ਼ੰਯਤ ਚੌਟਾਲਾ ਅਤੇ ਅਭੈ ਚੌਟਾਲਾ ਜੀਂਦ ‘ਚ ਮੌਜੂਦ ਹਨ। ਇਹ ਵੀ ਖਬਰ ਮਿਲੀ ਹੈ ਕਿ ਜੀਂਦ ‘ਚ ਚੋਣਾਂ ਦੌਰਾਨ ਸ਼ਰਾਰਤੀ ਅਨਸਰਾਂ ਵਲੋਂ ਹੰਗਾਮਾ ਕਰਨ ਦਾ ਖਦਸ਼ਾ ਹੈ। ਭਾਜਪਾ ਸੰਸਦ ਮੈਂਬਰ ਰਾਜਕੁਮਾਰ ਸੈਨੀ ਨੇ ਵਿਨੋਦ ਆਸਰੀ ਦੇ ਪੱਖ ਵਿਚ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁੰਡਾ ਤੱਤ ਅੱਜ ਵੀ ਸਰਗਰਮ ਹੈ। ਜ਼ਿਮਨੀ ਚੋਣਾਂ ਵਿਚ ਪੂਰੇ ਪ੍ਰਦੇਸ਼ ਤੋਂ ਕਾਫੀ ਲੋਕਾਂ ਦੀ ਵਜ੍ਹਾ ਕਰ ਕੇ ਸ਼ਰਾਰਤੀ ਅਨਸਰਾਂ ਵਲੋਂ ਹੰਗਾਮਾ ਕਰਨ ਦੀ ਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਡੇ ਸਮਾਜ ਨੇ ਪਹਿਲਾ ਵੀ ਜੀਂਦ ਨੂੰ ਬਚਾਇਆ ਅਤੇ ਹੁਣ ਵੀ ਬਚਾਏਗਾ।
ਉੱਥੇ ਹੀ ਜ਼ਿਮਨੀ ਚੋਣਾਂ ਨੂੰ ਲੈ ਕੇ ਵੋਟਿੰਗ ਤੋਂ ਇਕ ਹਫਤੇ ਪਹਿਲਾਂ ਆਮ ਆਦਮੀ ਪਾਰਟੀ ‘ਆਪ’ ਨੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੂੰ ਸਮਰਥਨ ਦਿੱਤਾ ਹੈ। ‘ਆਪ’ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੁਸ਼ੀਲ ਗੁਪਤਾ ਨੇ ਜੀਂਦ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਜੀਂਦ ਵਿਚ ਜ਼ਿਮਨੀ ਚੋਣਾਂ ਨਹੀਂ ਲੜੇਗੀ ਪਰ ਪਾਰਟੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਦਿਗਵਿਜੇ ਸਿੰਘ ਚੌਟਾਲਾ ਦੇ ਪੱਖ ਵਿਚ ਚੋਣ ਪ੍ਰਚਾਰ ਕਰੇਗੀ। ਭਾਜਪਾ ਪਾਰਟੀ ਵਲੋਂ ਵੀ ਜੀਂਦ ਜ਼ਿਮਨੀ ਚੋਣਾਂ ਲੜੀਆਂ ਜਾਣਗੀਆਂ। ਪਾਰਟੀ ਲਈ ਇਹ ਚੋਣਾਂ ਜਿੱਤਣਾ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਹੁਣ ਤਕ ਹੋਈਆਂ 12 ਚੋਣਾਂ ਵਿਚ ਭਾਜਪਾ ਲਈ ਜੀਂਦ ਦੀ ਸਿਆਸੀ ਜ਼ਮੀਨ ਬੰਜਰ ਰਹੀ ਹੈ। ਕਹਿਣ ਦਾ ਭਾਵ ਹੈ ਕਿ ਇੱਥੇ ਕਦੇ ‘ਕਮਲ’ ਖਿੜਿਆ ਹੀ ਨਹੀਂ।