ਨਾਸ਼ਤੇ ‘ਚ ਜੇਕਰ ਤੁਸੀਂ ਕੁੱਝ ਸਪੈਸ਼ਲ ਤਿਆਰ ਕਰਨਾ ਚਾਹੁੰਦੀ ਹੋ ਤਾਂ ਮਸਾਲਾ ਇਡਲੀ ਬਣਾਓ। ਇਹ ਸੁਆਦ ਦੇ ਨਾਲ ਤੁਹਾਨੂੰ ਚੰਗੀ ਸਿਹਤ ਵੀ ਦੇਵੇਗੀ। ਬੱਚੇ ਅਤੇ ਵੱਡੇ ਦੋਹੇਂ ਹੀ ਇਸ ਨਾਸ਼ਤੇ ਨੂੰ ਕਾਫ਼ੀ ਪਸੰਦ ਕਰਨਗੇ ਤਾਂ ਚਲੋ ਜਾਣਦੇ ਹਾਂ ਮਸਾਲਾ ਇਡਲੀ ਬਣਾਉਣ ਦੀ ਰੈਸਿਪੀ ਬਾਰੇ …
ਸਮੱਗਰੀ
ਚੌਲ- 100 ਗ੍ਰਾਮ (ਭਿਓਂਏ ਹੋਏ)
ਉੜਦ ਦਾਲ-100 ਗ੍ਰਾਮ (ਭਿਓਂਈ ਹੋਈ)
ਚੌਲ-100 ਗ੍ਰਾਮ (ਪੱਕੇ ਹੋਏ)
ਨਮਕ-ਸੁਆਦ ਮੁਤਾਬਿਕ
ਤੇਲ-23 ਮਿਲੀਲੀਟਰ
ਕੜ੍ਹੀ ਪੱਤਾ-1 ਗੁੱਛਾ
ਹਰੀ ਮਿਰਚ-1 ਚੱਮਚ (ਕੱਟੀ ਹੋਈ)
ਅਦਰਕ-2 ਚੱਮਚ (ਕੱਟਿਆ ਹੋਇਆ)
ਹਿੰਗ-ਅੱਧਾ ਚੱਮਚ
ਪਿਆਜ਼-50 ਗ੍ਰਾਮ (ਕੱਟਿਆ ਹੋਇਆ)
ਨਾਰੀਅਲ-100 ਗ੍ਰਾਮ (ਕਦੂਕਸ ਕੀਤਾ ਹੋਇਆ)
ਹਲਦੀ ਪਾਊਡਰ-ਅੱਧਾ ਚੱਮਚ
ਬਣਾਉਣ ਦੀ ਵਿਧੀ
ਭਿਓਂਏ ਹੋਏ ਚੌਲ ਅਤੇ ਉੜਦ ਦੀ ਦਾਲ ਨੂੰ ਬਲੈਂਡ ਕਰ ਦੇ ਇਡਲੀ ਦਾ ਮਿਸ਼ਰਣ ਬਣਾ ਲਓ ਅਤੇ ਇਸ ਨੂੰ ਅੱਠ ਘੰਟਿਆਂ ਤਕ ਵੱਖ ਤੋਂ ਰੱਖ ਦਿਓ। ਪੈਨ ‘ਚ ਤੇਲ ਗਰਮ ਕਰੋ। ਫ਼ਿਰ ਇਸ ‘ਚ ਸਰ੍ਹੋਂ ਅਤੇ ਉੜਦ ਦੀ ਦਾਲ ਪਾ ਕੇ ਭੁੰਨ ਲਓ। ਕੜ੍ਹੀ ਪੱਤਾ, ਮਿਰਚ, ਅਦਰਕ, ਹਿੰਗ ਅਤੇ ਨਮਕ ਪਾ ਕੇ ਹਲਕਾ ਜਿਹਾ ਤੱਲੋ।
ਫ਼ਿਰ ਇਸ ‘ਚ ਪਿਆਜ਼ ਅਤੇ ਨਾਰੀਅਲ ਮਿਲਾ ਕੇ ਭੁੰਨੋ। ਫ਼ਿਰ ਇਸ ਨੂੰ ਇਡਲੀ ਦੇ ਮਿਸ਼ਰਣ ‘ਚ ਮਿਲਾ ਦਿਓ। ਇਡਲੀ ਬਣਾਉਣ ਵਾਲੇ ਸਾਂਚੇ ਨੂੰ ਗਰਮ ਕਰੋ ਅਤੇ ਤੇਲ ਨਾਲ ਗ੍ਰੀਸ ਕਰੋ। ਫ਼ਿਰ ਸਾਂਚੇ ‘ਚ ਇਡਲੀ ਦਾ ਮਿਸ਼ਰਣ ਪਾ ਕੇ ਦੋਹਾਂ ਪਾਸਿਆਂ ਤੋਂ ਪਕਾਓ।
ਤੁਹਾਡੀ ਮਸਾਲਾ ਇਡਲੀ ਬਣ ਕੇ ਤਿਆਰ ਹੈ। ਇਸ ਨੂੰ ਨਾਰੀਅਲ ਦੀ ਚਟਨੀ ਨਾਲ ਸਰਵ ਕਰੋ।