ਸਰਦੀਆਂ ਆਉਂਦੇ ਹੀ ਘਰ ‘ਚ ਕੁੱਝ ਖ਼ਾਸ ਬਣਾ ਕੇ ਖਾਣ ਨੂੰ ਦਿਲ ਕਰਦਾ ਹੈ। ਅਜਿਹੇ ‘ਚ ਤੁਸੀਂ ਆਲੂ ਦੀ ਟਿੱਕੀ ਬਣਾ ਕੇ ਖਾ ਸਕਦੇ ਹੋ। ਇਹ ਖਾਣ ‘ਚ ਬਹੁਤ ਹੀ ਸੁਆਦ ਅਤੇ ਮਿੰਟਾਂ ‘ਚ ਤਿਆਰ ਹੋ ਜਾਣ ਵਾਲੀ ਡਿੱਸ਼ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
ਚਨਾ ਦਾਲ-ਡੇਢ ਕੱਪ
ਆਲੂ (ਉਬਲੇ ਅਤੇ ਮੈਸ਼ ਕੀਤੇ ਹੋਏ) -2 ਕੱਪ
ਬ੍ਰੈੱਡ ਸਲਾਈਸਿਜ਼-4
ਨਿੰਬੂ ਦਾ ਰਸ-2 ਚੱਮਚ
ਧਨੀਏ ਦੀਆਂ ਪੱਤੀਆਂ-3
ਹਰੀ ਮਿਰਚ (ਬਾਰੀਕ ਕੱਟੀ ਹੋਈ) – ਦੋ ਜਾਂ ਤਿੰਨ
ਨਮਕ-ਸੁਆਦ ਮੁਤਾਬਿਕ
ਲਾਲ ਮਿਰਚ ਪਾਊਡਰ- 1 ਚੱਮਚ
ਗਰਮ ਮਸਾਲਾ-1 ਚੱਮਚ
ਜ਼ੀਰਾ ਪਾਊਡਰ (ਭੁੰਨਿਆ ਹੋਇਆ) – 3/4 ਚੱਮਚ
ਧਨੀਆ ਪਾਊਡਰ (ਭੁੰਨਿਆ ਹੋਇਆ) -1 ਚੱਮਚ
ਤੇਲ-ਫ਼੍ਰਾਈ ਕਰਨ ਲਈ

ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਦਾਲ ਨੂੰ ਦੋ ਘੰਟਿਆਂ ਲਈ ਭਿਓਂ ਕੇ ਰੱਖੋ। ਫ਼ਿਰ ਇਸ ਨੂੰ ਉਬਾਲ ਕੇ ਪਾਣੀ ਤੋਂ ਵੱਖ ਕਰ ਕੇ ਇੱਕ ਸਾਈਡ ‘ਤੇ ਰੱਖ ਦਿਓ। ਬਾਉਲ ‘ਚ ਮੈਸ਼ ਕੀਤੇ ਹੋਏ ਆਲੂ, ਦਾਲ, ਬ੍ਰੈੱਡ ਸਲਾਈਸਿਜ਼ ਮੈਸ਼ ਕੀਤੇ ਹੋਏ, ਧਨੀਏ ਦੇ ਪੱਤੇ, ਨਿੰਬੂ ਦਾ ਰਸ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
ਫ਼ਿਰ ਇਸ ਵਿੱਚ ਨਮਕ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਧਨੀਆ ਪਾਊਡਰ, ਜ਼ੀਰਾ ਪਾਊਡਰ ਅਤੇ ਕੁੱਝ ਬੂੰਦਾਂ ਤੇਲ ਦੀਆਂ ਪਾ ਕੇ ਮਿਕਸ ਕਰੋ। ਫ਼ਿਰ ਇਸ ਨੂੰ ਟਿੱਕੀ ਦੀ ਸ਼ੇਪ ਦਿਓ ਅਤੇ ਤਵੇ ‘ਤੇ ਤੇਲ ਗਰਮ ਕਰ ਕੇ ਇਸ ਨੂੰ ਦੋਹਾਂ ਪਾਸਿਆਂ ਤੋਂ ਸੁਨਹਿਰਾ ਭੂਰੇ ਰੰਗ ਦੀ ਹੋਣ ਤਕ ਫ਼੍ਰਾਈ ਕਰੋ।
ਆਲੂ ਦਾਲ ਟਿੱਕੀ ਬਣ ਕੇ ਤਿਆਰ ਹੈ। ਇਸ ਨੂੰ ਆਪਣੀ ਪਸੰਦ ਦੀ ਚਟਨੀ ਨਾਲ ਸਰਵ ਕਰੋ।