ਅਮਰੂਦ ਮਿੱਠੇ ਅਤੇ ਸੁਆਦ ਫ਼ਲਾਂ ‘ਚੋਂ ਇੱਕ ਹੈ। ਅਮਰੂਦ ‘ਚ ਵਾਇਟਾਮਿਨ C, ਵਿਟਾਮਿਨ C, ਕੈਲਸ਼ੀਅਮ, ਆਇਰਨ ਵਰਗੇ ਸਾਰੇ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇੰਨਾ ਹੀ ਨਹੀਂ, ਇਸ ਦੇ ਬੀਜ ਅਤੇ ਪੱਤੀਆਂ ਵੀ ਕਾਫ਼ੀ ਫ਼ਾਇਦੇਮੰਦ ਹਨ। ਅਮਰੂਦ ਖਾਣ ਦੀ ਸਲਾਹ ਤਾਂ ਡਾਕਟਰ ਵੀ ਦਿੰਦੇ ਹਨ ਕਿਉਂਕਿ ਇਸ ਦੇ ਸੇਵਨ ਨਾਲ ਕਈ ਗੰਭੀਰ ਬੀਮਾਰੀਆਂ ਜਿਵੇਂ ਕਬਜ਼, ਸ਼ੂਗਰ ਅਤੇ ਕਈ ਹੋਰਨਾਂ ਤੋਂ ਛੁਟਕਾਰਾ ਮਿਲਦਾ ਹੈ। ਆਓ ਜਾਣਦੇ ਹਾਂ ਅਮਰੂਦ ਦੇ ਅਣਗਿਣਤ ਫ਼ਾਇਦਿਆਂ ਬਾਰੇ …
ਭਾਰ ਘੱਟ ਕਰੇ – ਅਮਰੂਦ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਭਾਰ ਘੱਟ ਕਰਨ ‘ਚ ਵੀ ਮਦਦਗਾਰ ਹੈ। ਇਸ ਵਿੱਚ ਕੈਲੋਰੀਜ਼ ਬਹੁਤ ਘੱਟ ਅਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ। ਇੱਕ ਅਮਰੂਦ ‘ਚ 112 ਕੈਲੋਰੀ ਹੁੰਦੀ ਹੈ ਜਿਸ ਨਾਲ ਬਹੁਤ ਸਮੇਂ ਤਕ ਭੁੱਖ ਦਾ ਅਹਿਸਾਸ ਵੀ ਨਹੀਂ ਹੁੰਦਾ ਅਤੇ ਹੌਲੀ-ਹੌਲੀ ਭਾਰ ਵੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।
ਕੈਂਸਰ ਤੋਂ ਬਚਾਅ – ਅਮਰੂਦ ‘ਚ ਐਂਟੀ-ਔਕਸੀਡੈਂਟਸ ਲਾਈਕੋਪੀਨ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਬਾਡੀ ‘ਚ ਕੈਂਸਰ ਸੈੱਲ ਨੂੰ ਵਧਣ ਤੋਂ ਰੋਕਣ ਦਾ ਵੀ ਕੰਮ ਕਰਦੇ ਹਨ।
ਅੱਖਾਂ ਦੀ ਰੌਸ਼ਨੀ ਵਧਾਏ – ਵਾਇਟਾਮਿਨ A ਅੱਖਾਂ ਦੀ ਰੌਸ਼ਨੀ ਨੂੰ ਸਿਹਤਮੰਦ ਰੱਖਣ ਦਾ ਕੰਮ ਵੀ ਕਰਦਾ ਹੈ। ਅਮਰੂਦ ‘ਚ ਮੌਜੂਦ ਪੋਸ਼ਕ ਤੱਤ ਮੋਤੀਆਬਿੰਦ ਬਣਨ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਇਸ ਨੂੰ ਖਾਣ ਨਾਲ ਕਮਜ਼ੋਰ ਅੱਖਾਂ ਦੀ ਰੌਸ਼ਨੀ ਵਧਣ ਲੱਗਦੀ ਹੈ।
ਬਲੱਡ ਪ੍ਰੈਸ਼ਰ ਕੰਟਰੋਲ – ਇਸ ‘ਚ ਮੌਜੂਦ ਫ਼ਾਈਬਰ ਅਤੇ ਪੋਟੈਸ਼ੀਅਮ ਬਲੱਡ ‘ਚ ਕੋਲੈਸਟਰੋਲ ਕੰਟਰੋਲ ਕਰਨ ‘ਚ ਮਦਦਗਾਰ ਹਨ। ਅਮਰੂਦ ਖਾਣ ਨਾਲ ਦਿਲ ਦੀ ਧੜਕਨ ਅਤੇ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
ਦੰਦ ਮਜ਼ਬੂਤ – ਦੰਦ ਅਤੇ ਮਸੂੜਿਆਂ ਲਈ ਵੀ ਅਮਰੂਦ ਬਹੁਤ ਫ਼ਾਇਦੇਮੰਦ ਹੈ। ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਲਈ ਅਮਰੂਦ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਰਾਹਤ ਮਿਲਦੀ ਹੈ। ਅਮਰੂਦ ਦਾ ਰਸ ਜ਼ਖ਼ਮ ਨੂੰ ਜਲਦੀ ਭਰ ਦਿੰਦਾ ਹੈ।
ਡਾਇਬਟੀਜ਼ ਨੂੰ ਕੰਟਰੋਲ ਕਰੇ – ਅਮਰੂਦ ‘ਚ ਮੌਜੂਦ ਫ਼ਾਈਬਰ ਡਾਇਬਿਟੀਜ਼ ਕੰਟਰੋਲ ਕਰਨ ‘ਚ ਮਦਦਗਾਰ ਹੈ ਜੋ ਬੌਡੀ ‘ਚ ਸ਼ੂਗਰ ਦੀ ਮਾਤਰਾ ਨੂੰ ਸੰਤੁਲਿਤ ਤਰੀਕਿਆਂ ਨਾਲ ਵੰਡਣ ਦਾ ਕੰਮ ਕਰਦਾ ਹੈ। ਇਸ ਨਾਲ ਖ਼ੂਨ ‘ਚ ਸ਼ੂਗਰ ਦੀ ਮਾਤਰਾ ‘ਚ ਜਲਦੀ ਨਾਲ ਬਦਲਾਅ ਨਹੀਂ ਹੁੰਦਾ।
ਤਨਾਅ ਘੱਟ ਕਰੇ – ਮੈਗਨੀਸ਼ੀਅਮ ਤਨਾਅ ਦੇ ਹੌਰਮੋਨਜ਼ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦਾ ਹੈ ਜੋ ਅਮਰੂਦ ‘ਚ ਭਰਪੂਰ ਮਾਤਰਾ ‘ਚ ਹੁੰਦਾ ਹੈ। ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਅਮਰੂਦ ਖਾਓ ਇਸ ਨਾਲ ਮਾਨਸਿਕ ਰੂਪ ਤੋਂ ਥਕਾਵਟ ਨਹੀਂ ਹੁੰਦੀ।
ਅੱਖਾਂ ਦੀ ਸੋਜ – ਕਈ ਵਾਰ ਅੱਖਾਂ ਦੇ ਹੇਠਾਂ ਕਾਲੇ ਘੇਰੇ ਅਤੇ ਸੋਜ ਆਉਣ ਲੱਗਦੀ ਹੈ ਜਿਸ ਨਾਲ ਅੱਖਾਂ ਕਾਫ਼ੀ ਅਜੀਬ ਲੱਗਦੀਆਂ ਹਨ। ਅਜਿਹੇ ‘ਚ ਅਮਰੂਦ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾਓ ਅਤੇ ਅੱਖਾਂ ਦੇ ਹੇਠਾਂ ਲਗਾਓ।
ਸ਼ੁਕਰਾਊਣਆਂ ‘ਚ ਵਾਧਾ – ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੋ ਜਾਂ ਤੁਹਾਡੇ ਸ਼ੁਕਰਾਣੂਆਂ ਦੀ ਗਿਣਤੀ ਵਿੱਚ ਕਮੀ ਹੈ ਤਾਂ ਰੋਜ਼ਾਨਾ ਸੁਭਾ ਦੇ ਵਕਤ ਦੋ ਅਮਰੂਦ ਖਾਣ ਦੀ ਆਦਤ ਪਾਓ।
ਸੂਰਜਵੰਸ਼ੀ ਦੀ ਡੱਬੀ