ਬੌਲੀਵੁਡ ਵਿੱਚ ਫ਼ਿਲਮੀ ਹਸਤੀਆਂ ਦੇ ਬੱਚਿਆਂ ਨੂੰ ਲੌਂਚ ਕਰਨ ਲਈ ਜਾਣੇ ਜਾਂਦੇ ਫ਼ਿਲਮਸਾਜ਼ ਕਰਨ ਜੌਹਰ ਨੇ ਆਲੀਆ ਭੱਟ ਤੋਂ ਲੈ ਕੇ ਜਾਨ੍ਹਵੀ ਕਪੂਰ ਤਕ ਨੂੰ ਸਿਨੇਮਾ ਦੀ ਦੁਨੀਆ ‘ਚ ਐਂਟਰੀ ਦਿਵਾਈ ਹੈ। ਹਾਲ ਹੀ ‘ਚ ਨੇਹਾ ਧੂਪੀਆ ਨੂੰ ਰੇਡੀਓ ਸ਼ੋਅ ਨੋ ਫ਼ਿਲਟਰ ਨੇਹਾ ‘ਚ ਮਹਿਮਾਨ ਵਜੋਂ ਆਏ ਕਰਨ ਜੌਹਰ ਨੇ ਦੱਸਿਆ ਕਿ ਸਾਲ 2019 ਵਿੱਚ ਕਿਹੜੀਆਂ-ਕਿਹੜੀਆਂ ਫ਼ਿਲਮੀ ਹਸਤੀਆਂ ਦੇ ਬੱਚੇ ਡੈਬਿਊ ਕਰ ਸਕਦੇ ਹਨ।
ਕਰਨ ਨੇ ਦੱਸਿਆ ਕਿ 2019 ਵਿੱਚ ਬੋਨੀ ਕਪੂਰ ਦੀ ਛੋਟੀ ਬੇਟੀ ਖ਼ੁਸ਼ੀ ਕਪੂਰ ਅਤੇ ਜਾਵੇਦ ਜਾਫ਼ਰੀ ਦਾ ਬੇਟਾ ਮਿਜ਼ਾਨ ਸਿਨੇਮਾ ਜਗਤ ‘ਚ ਕਦਮ ਰੱਖ ਸਕਦੇ ਹਨ। ਕਰਨ ਨੇ ਕਿਹਾ, ”ਮਿਜ਼ਾਨ ਸ਼ਾਨਦਾਰ ਕੰਮ ਕਰੇਗਾ। ਉਸ ਅੰਦਰ ਵੱਡੀਆਂ ਸੰਭਾਵਨਾਵਾਂ ਹਨ ਅਤੇ ਉਸ ਕੋਲ ਡਾਂਸ ਦਾ ਵੀ ਹੁਨਰ ਹੈ।
ਜਾਨ੍ਹਵੀ ਦੇ ਫ਼ਿਲਮ ਸਨਅਤ ਵਿੱਚ ਆਉਣ ਤੋਂ ਬਾਅਦ ਉਸ ਦੀ ਛੋਟੀ ਭੈਣ ਖ਼ੁਸ਼ੀ ਕਪੂਰ ਦੇ ਫ਼ਿਲਮ ਜਗਤ ਵਿੱਚ ਆਉਣ ਬਾਰੇ ਵੀ ਚਰਚਾ ਹੈ। ਇਨ੍ਹਾਂ ਖ਼ਬਰਾਂ ਅਨੁਸਾਰ ਮਿਜ਼ਾਨ ਨੂੰ ਬੌਲੀਵੁਡ ਦੇ ਨਾਮਵਰ ਫ਼ਿਲਮਸਾਜ਼ ਸੰਜੇ ਲੀਲਾ ਭੰਸਾਲੀ ਲੌਂਚ ਕਰ ਰਹੇ ਹਨ।
ਖ਼ੁਸ਼ੀ ਕਪੂਰ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਿਤ ਹੈ ਹਲਾਂਕਿ ਉਸ ਨੂੰ ਅਜੇ ਤਕ ਕਿਸੇ ਵੀ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ।