ਵਿਗਿਆਨੀਆਂ ਨੇ ਹੁਣ ਸਾਡੇ ਸ਼ਰੀਰ ‘ਚ ਇੱਕ ਅਜਿਹੇ ਪ੍ਰੋਟੀਨ ਦੀ ਖੋਜ ਕੀਤੀ ਹੈ ਜਿਸ ਨਾਲ ਤੁਸੀਂ ਉਂਗਲੀ ਹਿਲਾਏ ਬਿਨਾਂ ਸਿਰਫ਼ ਇੱਕ ਇੰਜੈਕਸ਼ਨ ਨਾਲ ਮੋਟਾਪੇ ਨੂੰ ਘੱਟ ਕਰ ਸਕੋਗੇ। ਇਹ ਅਜਿਹਾ ਪ੍ਰੋਟੀਨ ਹੈ ਜੋ ਕਸਰਤ ਕਰਨ ‘ਤੇ ਚਰਬੀ ਨੂੰ ਘਟਾਉਂਦਾ ਹੈ। ਇਸ ਦਾ ਨਾਂ ਹੈ ਇੰਟਰਲਿਊਕਨ-6 ਅਤੇ ਇਹ ਸਾਡੇ ਸ਼ਰੀਰ ‘ਚ ਮਿਹਨਤ ਕਰਨ ਦੇ ਸਮੇਂ ਮੋਟਾਪਾ ਘੱਟ ਕਰਨ ਦੇ ਨਿਰਦੇਸ਼ ਨੂੰ ਪੂਰਾ ਕਰਦਾ ਹੈ।
ਕੋਪਨਹੈਗਨ ਦੇ ਵਿਗਿਆਨੀ ਹੁਣ ਇਹ ਖੋਜ ਕਰ ਰਹੇ ਹਨ ਕਿ ਸ਼ਰੀਰ ‘ਚ ਇਸ ਪ੍ਰੋਟੀਨ ਦੀ ਮਾਤਰਾ ਨੂੰ ਵਧਾ ਕੇ ਮਿਹਨਤ ਕੀਤੇ ਬਿਨਾਂ ਇਹ ਚਰਬੀ ਨੂੰ ਜਲਾਉਣ ‘ਚ ਸਮਰੱਥ ਹੋਵੇਗਾ ਜਾਂ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਓਹੀ ਪ੍ਰੋਟੀਨ ਹੈ ਜੋ ਸ਼ਰੀਰ ਨੂੰ ਇਹ ਦੱਸਦਾ ਹੈ ਕਿ ਮਿਹਨਤ ਕਰਨ ‘ਤੇ ਚਰਬੀ ਨੂੰ ਜਲਾਉਣਾ ਹੈ। ਇਸ ਅਧਿਐਨ ਦੀ ਲੇਖਿਕਾ ਐਨਸੋਫ਼ੀ ਨੀਰਗਾਰਡ ਦਾ ਕਹਿਣਾ ਹੈ ਕਿ ਸਾਨੂੰ ਹੁਣ ਇਸ ਪ੍ਰੋਟੀਨ ‘ਤੇ ਹੋਰ ਜ਼ਿਆਦਾ ਅਧਿਐਨ ਕਰਨਾ ਹੋਵੇਗਾ ਤਾਂ ਹੀ ਅੱਗੇ ਕੁੱਝ ਕਿਹਾ ਜਾ ਸਕਦਾ ਹੈ।
ਐਨਸੋਫ਼ੀ ਨੀਰਗਾਰਡ ਨੇ ਜਿਸ ਫ਼ੈਟ ‘ਤੇ ਅਧਿਐਨ ਕੀਤਾ ਸੀ ਉਹ ਅੰਤੜੀਆਂ ਦੀ ਫ਼ੈਟ ਸੀ ਜਿਸ ਨਾਲ ਬੀਮਾਰੀ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ। ਇੱਕ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਸ ਪ੍ਰੋਟੀਨ ਨੂੰ ਰੋਕ ਦੇਣ ‘ਤੇ ਸ਼ਰੀਰ ‘ਚ ਕੋਲੈਸਟਰੋਲ ਦੀ ਮਾਤਰਾ ਵੱਧ ਜਾਂਦੀ ਹੈ। ਇਸ ਪ੍ਰੋਟੀਨ ਦਾ ਇਸਤੇਮਾਲ ਕੋਲੈਸਟਰੋਲ ਨੂੰ ਘੱਟ ਕਰਨ ਲਈ ਵੀ ਕੀਤਾ ਜਾ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਕ ਇਸ ਖੋਜ ਨੂੰ ਕਸਰਤ ਨਾ ਕਰਨ ਦਾ ਬਹਾਨਾ ਨਾ ਬਣਾਉਣ ਅਤੇ ਉਨ੍ਹਾਂ ਨੂੰ ਆਪਣੇ ਸ਼ਰੀਰ ਤੋਂ ਵੱਧ ਤੋਂ ਵੱਧ ਮਿਹਨਤ ਕਰਾਉਣੀ ਚਾਹੀਦੀ ਹੈ। ਵਿਗਿਆਨੀਆਂ ਨੂੰ ਖ਼ਦਸ਼ਾ ਸੀ ਕਿ ਇੰਟਰਲਿਊਕਿਨ-6 ਚਰਬੀ ਘਟਾਉਣ ‘ਚ ਮਦਦ ਕਰਦਾ ਹੋਵੇਗਾ ਕਿਉਂਕਿ ਇਹ ਐਨਰਜੀ ਅਤੇ ਮੈਟਾਬੋਲਿਕ ‘ਚ ਵੀ ਮਦਦ ਕਰਦਾ ਹੈ।
ਔਰਤਾਂ ਲਈ ਮੁਸ਼ਕਲ
ਭਾਰਤ ਭਰ ਵਿੱਚ 2014 ਵਿੱਚ ਦੋ ਕਰੋੜ ਔਰਤਾਂ ਮੋਟਾਪੇ ਦੀਆਂ ਸ਼ਿਕਾਰ ਸਨ, ਅਤੇ 98 ਲੱਖ ਭਾਰਤੀ ਮਰਦਾਂ ਦਾ ਭਾਰ ਜ਼ਿਆਦਾ ਸੀ। ਸਾਲ 2025 ਤਕ ਭਾਰਤ ਵਿੱਚ ਇੱਕ ਕਰੋੜ 70 ਲੱਖ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਣਗੇ। ਸਾਲ 2014 ‘ਚ ਬ੍ਰਿਟੇਨ ਵਿੱਚ 27 ਫ਼ੀਸਦੀ ਲੋਕ ਜ਼ਿਆਦਾ ਭਾਰ ਵਾਲੇ ਸਨ।
ਅੱਠ ਫ਼ੀਸਦੀ ਤਕ ਘਟੀ ਚਰਬੀ
ਨਤੀਜੇ ‘ਚ ਇਹ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਨੂੰ ਇੰਜੈਕਸ਼ਨ ਦਿੱਤਾ ਗਿਆ ਸੀ ਉਨ੍ਹਾਂ ਦੀ ਚਰਬੀ ਅੱਠ ਫ਼ੀਸਦੀ ਤਕ ਘੱਟ ਹੋ ਗਈ ਸੀ ਅਤੇ ਜਿਨ੍ਹਾਂ ਨੂੰ ਇੰਜੈਕਸ਼ਨ ਨਹੀਂ ਸੀ ਦਿੱਤਾ ਗਿਆ ਉਨ੍ਹਾਂ ਦੇ ਸ਼ਰੀਰ ‘ਚ ਮਿਹਨਤ ਕਰਨ ‘ਤੇ ਵੀ ਚਰਬੀ ਵੱਧ ਗਈ।