ਪ੍ਰਸ਼ੰਸਕਾਂ ਅਤੇ ਹਮਾਇਤੀਆਂ ਵੱਲੋਂ ਪਾਰਟੀ ਨੂੰ ਭਰਪੂਰ ਹੁੰਗਾਰਾ – ਖਹਿਰਾ
ਚੰਡੀਗੜ – ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸੂਬੇ ਭਰ ਵਿੱਚ ਪਾਰਟੀ ਨੂੰ ਮਜਬੂਤ ਕਰਨ ਦੇ ਮੱਦੇਨਜਰ ਪਾਰਟੀ ਵਰਕਰਾਂ ਦੀ ਐਕਟਿਵ ਸ਼ਮੂਲੀਅਤ ਯਕੀਨੀ ਬਣਾਏ ਜਾਣ ਦੇ ਮਕਸਦ ਨਾਲ ਅੱਜ ਅੱਗੇ ਵੱਧਦੇ ਹੋਏ 31 ਜਿਲਿਆਂ (ਦਿਹਾਤੀ ਅਤੇ ਸ਼ਹਿਰੀ) ਦੇ ਐਡਹਾਕ ਜਿਲਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ।
ਜਿਲਾ ਪ੍ਰਧਾਨਾਂ ਦੀ ਲਿਸਟ ਜਾਰੀ ਕਰਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਫਓਫ ਬਹੁਤ ਜਲਦ ਜਮੀਨੀ ਪੱਧਰ ਤੱਕ ਹੋਰ ਨਿਯੁਕਤੀਆਂ ਕਰੇਗੀ। ਉਹਨਾਂ ਕਿਹਾ ਕਿ ਨਵੀਂ ਖੇਤਰੀ ਸਿਆਸੀ ਪਾਰਟੀ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਹੈ ਜਿਸ ਨਾਲ ਕਿ ਉਹਨਾਂ ਵਿੱਚ ਵਿਸ਼ਵਾਸ ਹੋਰ ਜਿਆਦਾ ਵੱਧਿਆ ਹੈ। ਉਹਨਾਂ ਕਿਹਾ ਕਿ ਸਾਰੇ ਨਵੇਂ ਨਿਯੁਕਤ ਕੀਤੇ ਗਏ ਜਿਲਾ ਪ੍ਰਧਾਨਾਂ ਨੇ ਸਵੈ ਇੱਛਾ ਨਾਲ ਫਓਫ ਦਾ ਹਿੱਸਾ ਬਣਨ ਅਤੇ ਨਿਰਸਵਾਰਥ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਦਾ ਇਰਾਦਾ ਕੀਤਾ ਹੈ। ਉਹਨਾਂ ਕਿਹਾ ਕਿ ਫਓਫ ਕਿਸੇ ਵੀ ਪੈਰਾਸ਼ੂਟਰ ਲੀਡਰ ਨੂੰ ਵਰਕਰਾਂ ਉੱਪਰ ਨਹੀਂ ਥੋਪੇਗੀ ਅਤੇ ਇਸ ਦੀ ਬਜਾਏ ਲੋਕਤੰਤਰਿਕ ਕਦਰਾਂ ਕੀਮਤਾਂ ਵਿੱਚ ਵਾਧਾ ਕਰਦੇ ਹੋਏ ਹੋਰਨਾਂ ਦੇ ਨਾਲ ਨਾਲ ਨੋਜਵਾਨਾਂ ਅਤੇ ਅੋਰਤਾਂ ਨੂੰ ਵੀ ਢੁੱਕਵਾਂ ਮੋਕਾ ਦੇਵੇਗੀ।
ਖਹਿਰਾ ਨੇ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਪੰਜਾਬ ਨੂੰ ਇੱਕ ਚੰਗਾ ਸੂਬਾ ਬਣਾਉਣ ਅਤੇ ਕਾਨੂੰਨ ਦਾ ਰਾਜ ਬਹਾਲ ਕਰਨ ਲਈ ਕੰਮ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਦੀ ਅੰਦਰੂਨੀ ਕਾਰਜਸ਼ੈਲੀ ਦੇਖੀ ਹੈ ਅਤੇ ਵੱਡੀਆਂ ਪਦਵੀਆਂ ਉੱਪਰ ਬੈਠੇ ਲੀਡਰਾਂ ਦੇ ਤਾਨਾਸ਼ਾਹੀ ਵਤੀਰੇ ਨੂੰ ਦੇਖ ਕੇ ਉਹ ਬਹੁਤ ਨਿਰਾਸ਼ ਸਨ। ਉਹਨਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਵਾਂ ਪੰਜਾਬ ਸਿਰਜਣ ਅਤੇ ਭ੍ਰਿਸ਼ਟ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਿੱਚ ਉਹਨਾਂ ਨਾਲ ਜਿੰਮੇਵਾਰੀ ਨੂੰ ਸਾਂਝਾ ਕਰਨ। ਖਹਿਰਾ ਨੇ ਕਿਹਾ ਕਿ ਫਓਫ ਦਾ ਮੁੱਖ ਉਦੇਸ਼ ਜਾਤ ਪਾਤ ਤੋਂ ਉੱਪਰ ਉੱਠ ਕੇ ਪੰਜਾਬੀ ਏਕਤਾ ਹੋਵੇਗਾ।
ਢਾਂਚੇ ਦੇ ਵਿਸਥਾਰ ਕਰਨ ਅਤੇ ਜਮੀਨੀ ਪੱਧਰ ਉੱਪਰ ਗਤੀਵਿਧੀਆਂ ਸਬੰਧੀ ਚਰਚਾ ਕਰਨ ਲਈ ਨਵੇਂ ਨਿਯੁਕਤ ਕੀਤੇ ਗਏ ਜਿਲਾ ਪ੍ਰਧਾਨਾਂ ਦੀ ਪਹਿਲੀ ਮੀਟਿੰਗ 15 ਜਨਵਰੀ ਨੂੰ ਚੰਡੀਗੜ ਵਿਖੇ ਹੋਵੇਗੀ।
ਫਓਫ ਦੇ ਐਡਹਾਕ ਜਿਲਾ ਪ੍ਰਧਾਨਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ
Amritsar Urban – Suresh Sharma
Amritsar-Rural – Jaswinder Singh Jahangir
Barnala – Kuldeep Singh Kala Dhillon
Batala – Anil Aggarwal
Bathinda Urban – Deepak Bansal
Bathinda Rural – Rajpal Singh Sandhu
Faridkot Rural – Master Makhan Singh
Faridkot Urban – Mukesh Bhandari
Fatehgarh Sahib – Lakhbir Singh Rai Advocate
Fazilika – Upkar Jakhar
Ferozepur – Gurmeet Singh Brar Ex- GM, LMB
Gurdaspur Urban – Attar Singh Ex-Manager
Gurdaspur Rural – Rajwant Singh Alisher
Hoshiarpur – Madan Lal Sood
Jalandhar Urban – Tarsem Saini
Jalandhar Rural – Sarwan Singh Hayer
Kapurthala – Karandeep Singh Khakh
Ludhiana Urban – Col. Darshan Singh Dhillon
Ludhiana Rural (1) – Malkit Singh (Khanna)
Ludhiana Rural (2) – Manpreet Singh Gill
Mansa – Bharpur Singh Sardulgarh
Moga – Jagdeep Singh Brar
Pathankot – Dr. Vinod Kumar Bhoa
Patiala Urban – Varinder Kaushal Advocate
Patiala Rural – Palwinder Kaur Hariaou
Ropopnagar – Gurmail Singh Bara
Sri Mukatsar Sahib – Jaswinder Singh Sandhu
Shaheed Bhagat Singh Nagar – Balwant Singh Ladian
SAS Nagar – Darshan Singh Dhaliwal
Sangrur – Harpreet Singh Bajwa
Tarn Taran – Sukhbir Singh Valtoha