ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖ਼ਾਨ ਨੇ ਆਸਟਰੇਲੀਆ ਵਿੱਚ ਟੈੱਸਟ ਸੀਰੀਜ਼ ਜਿੱਤਣ ਵਾਲੀ ਪਹਿਲੀ ਏਸ਼ੀਆਈ ਟੀਮ ਬਣਨ ‘ਤੇ ਭਾਰਤ ਨੂੰ ਵਧਾਈ ਦਿੱਤੀ। ਇਮਰਾਨ ਖ਼ਾਨ ਨੇ ਟਵੀਟ ਕੀਤਾ, ”ਆਸਟਰੇਲੀਆ ਵਿੱਚ ਟੈੱਸਟ ਸੀਰੀਜ਼ ਵਿੱਚ ਜਿੱਤ ਦਰਜ ਕਰਨ ਵਾਲੀ ਏਸ਼ੀਆ ਦੀ ਪਹਿਲੀ ਟੀਮ ਬਣਨ ‘ਤੇ ਵਿਰਾਟ ਕੋਹਲੀ ਅਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ।
ਭਾਰਤੀ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕੀਤਾ। ਮੀਂਹ ਕਾਰਨ ਸਿਡਨੀ ਟੈੱਸਟ ਸੋਮਵਾਰ ਨੂੰ ਡਰਾਅ ਵਿੱਚ ਖ਼ਤਮ ਹੋਇਆ। ਦੋਵਾਂ ਦੇਸ਼ਾਂ ਦੇ ਕ੍ਰਿਕਟ ਦੇ 71 ਸਾਲ ਦੇ ਇਤਿਹਾਸ ‘ਚ ਭਾਰਤ ਨੇ ਪਹਿਲੀ ਵਾਰ ਆਸਟਰੇਲੀਆਈ ਧਰਤੀ ‘ਤੇ ਟੈੱਸਟ ਸੀਰੀਜ਼ ਵਿੱਚ ਜਿੱਤ ਦਰਜ ਕੀਤੀ। ਪ੍ਰੇਰਣਾਦਾਇਕ ਕਪਤਾਨ ਮੰਨੇ ਜਾਣ ਵਾਲੇ ਇਮਰਾਨ ਖ਼ਾਨ ਦੀ ਅਗਵਾਈ ਵਿੱਚ ਪਾਕਿਤਾਨ ਨੇ 1992 ਵਿੱਚ ਇਕਲੌਤਾ ਵਿਸ਼ਵ ਕੱਪ ਜਿੱਤਿਆ ਸੀ। ਇਮਰਾਨ ਖ਼ਾਨ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ 88 ਟੈੱਸਟ ਅਤੇ 175 ਵਨਡੇ ਮੈਚ ਖੇਡੇ।