ਆਉਣ ਵਾਲੇ ਦਿਨਾਂ ‘ਚ ਸਾਡਾ ਸ਼ਰੀਰ ਹੀ ਸ਼ੂਗਰ ਦੀ ਸਮੱਸਿਆ ਨੂੰ ਠੀਕ ਕਰ ਸਕੇਗਾ। ਖੋਜਕਾਰਾਂ ਨੇ ਮਨੁੱਖੀ ਸ਼ਰੀਰ ‘ਚ ਅਜਿਹੇ ਸੈੱਲਜ਼ ਦਾ ਪਤਾ ਲਗਾਇਆ ਹੈ ਜੋ ਇਨਸੁਲਿਨ ਪੈਦਾ ਕਰਨ ਵਾਲੇ ਨੁਕਸਾਨਦਾਇਕ ਸੈੱਲਜ਼ ਦਾ ਸਥਾਨ ਲੈ ਸਕਦੇ ਹਨ। ਇਸ ਨਾਲ ਡਾਇਬਿਟੀਜ਼ ਦੇ ਇਲਾਜ ‘ਚ ਨਵੀਂ ਤਰੱਕੀ ਦੀ ਸੰਭਾਵਨਾ ਪੈਦਾ ਹੋਈ ਹੈ। ਸ਼ੂਗਰ ਇਨਸੁਲਿਨ ਪੈਦਾ ਕਰਨ ਵਾਲੇ ਸੈੱਲਜ਼ ਦੇ ਨੁਕਸਾਨਦਾਇਕ ਹੋਣ ਜਾਂ ਉਨ੍ਹਾਂ ਦੇ ਨਾ ਹੋਣ ਤੋਂ ਪੈਦਾ ਹੁੰਦੀ ਹੈ। ਇਨਸੁਲਿਨ ਹੀ ਉਹ ਹੌਰਮੋਨ ਹੈ ਜੋ ਬਲੱਡ ‘ਚ ਸ਼ੂਗਰ ਦੀ ਮਾਤਰਾ ਨੂੰ ਰੈਗੁਲੇਟ ਕਰਦਾ ਹੈ। ਬਹੁਤ ਸਾਰੇ ਸ਼ੂਗਰ ਦੇ ਰੋਗੀ ਬਲੱਡ ‘ਚ ਇਨਸੁਲਿਨ ਦੀ ਮਾਤਰਾ ਨੂੰ ਕੰਟਰੋਲ ਰੱਖਣ ਲਈ ਇਨਸੁਲਿਨ ਦੇ ਇਨਜੈਕਸ਼ਨ ਵੀ ਲੈਂਦੇ ਹਨ।
ਇਹ ਗੱਲ ਨੌਰਵੇ ਦੀ ਯੂਨੀਵਰਸਿਟੀ ਔਫ਼ ਬਰਗਨ ਦੇ ਖੋਜਕਾਰਾਂ ਨੇ ਕਹੀ। ਇਨ੍ਹਾਂ ਖੋਜਕਾਰਾਂ ਨੇ ਪਾਇਆ ਕਿ ਪੈਂਕ੍ਰਿਆਜ਼ ‘ਚ ਗਲੂਕੋਜੈੱਨ ਪੈਦਾ ਕਰਨ ਵਾਲੇ ਸੈੱਲ ਆਪਣੀ ਪਛਾਣ ਬਦਲ ਲੈਂਦੇ ਹਨ ਜਾਂ ਇਸ ਰੂਪ ‘ਚ ਅਨੁਕੂਲਿਤ ਹੋ ਜਾਂਦੇ ਹਨ ਕਿ ਉਹ ਨੁਕਸਾਨਦਾਇਕ ਇਨਸੁਲਿਨ ਸੈੱਲਜ਼ ਦੀ ਥਾਂ ਕੰਮ ਕਰਨ ਲਗਦੇ ਹਨ।
ਖੋਜਕਾਰਾਂ ਨੇ ਕਿਹਾ ਕਿ ਇਨ੍ਹਾਂ ਨਵੀਆਂ ਖੋਜਾਂ ਨਾਲ ਅਸੀਂ ਸ਼ੂਗਰ ਦੇ ਇਲਾਜ ਦੇ ਇੱਕ ਨਵੇਂ ਤਰੀਕੇ ਵੱਲ ਵੱਧ ਰਹੇ ਹਾਂ। ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਇਆ ਹੈ ਕਿ ਪੈਂਕ੍ਰਿਆਜ਼ ਦੇ ਨੇੜੇ-ਤੇੜੇ ਮੌਜੂਦ ਸਿਰਫ਼ ਦੋ ਫ਼ੀਸਦੀ ਸੈੱਲਜ਼ ਹੀ ਆਪਣੀ ਪਛਾਣ ਬਦਲਕੇ ਇਨਸੁਲਿਨ ਪੈਦਾ ਕਰਨ ‘ਚ ਸਹਾਇਕ ਹੁੰਦੇ ਹਨ, ਪਰ ਅਧਿਐਨ ‘ਚ ਇਹ ਪਾਇਆ ਗਿਆ ਹੈ ਕਿ ਇਨਸੁਲਿਨ ਪੈਦਾ ਕਰਨ ਵਾਲੇ ਸੈੱਲਜ਼ ਨੂੰ ਪੰਜ ਫ਼ੀਸਦੀ ਤਕ ਵਧਾਇਆ ਜਾ ਸਕਦਾ ਹੈ।
ਬਹਰਹਾਲ, ਖੋਜਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਵੀਆਂ ਖੋਜਾਂ ਨਾਲ ਸ਼ੂਗਰ ਦੇ ਇਲਾਜ ‘ਚ ਬਹੁਤ ਬਦਲਾਅ ਆ ਜਾਏਗਾ ਅਤੇ ਇਹ ਅਸਰਦਾਰ ਵੀ ਜ਼ਿਆਦਾ ਹੋਵੇਗਾ।
ਸੂਰਜਵੰਸ਼ੀ ਦੀ ਡੱਬੀ