ਧਨੀਏ ਦਾ ਇਸਤੇਮਾਲ ਸਿਰਫ਼ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ‘ਚ ਖਾਣੇ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਨੂੰ ਤੁਸੀਂ ਬੀਜ ਅਤੇ ਪੱਤਿਆਂ ਦੋਹਾਂ ਰੂਪਾਂ ‘ਚ ਇਸਤੇਮਾਲ ਕਰ ਸਕਦੇ ਹੋ। ਭਾਰਤੀ ਪਕਵਾਨਾਂ ‘ਚ ਧਨੀਏ ਨੂੰ ਇੱਕ ਖ਼ਾਸ ਥਾਂ ਦਿੱਤੀ ਗਈ ਹੈ। ਇਹ ਨਾ ਸਿਰਫ਼ ਖਾਣੇ ਨੂੰ ਸੁਆਦ ਬਣਾਉਂਦਾ ਹੈ ਸਗੋਂ ਸਿਹਤ ਨੂੰ ਵੀ ਬਿਹਤਰ ਬਣਾਉਂਦਾ ਹੈ। ਇਸ ‘ਚ ਮੌਜੂਦ ਪੌਸ਼ਕ ਤੱਤ ਭਾਰ ਨੂੰ ਘੱਟ ਕਰਨ ਤੋਂ ਲੈ ਕੇ ਡਾਇਬਟੀਜ਼ ਨੂੰ ਕੰਟਰੋਲ ਕਰਨ ‘ਚ ਵੀ ਬੇਹੱਦ ਫ਼ਾਇਦੇਮੰਦ ਹੈ।
ਧਨੀਏ ਦੇ ਗੁਣ
ਧਨੀਏ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਹੁੰਦੀ ਹੈ ਅਤੇ ਡਾਇਬਟੀਜ਼ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਇਸ ‘ਚ ਆਇਰਨ, ਵਾਇਟਾਮਿਨ-A, K, C, ਫ਼ੌਲਿਕ ਐਸਿਡ, ਮੈਗਨੀਜ਼ੀਅਮ ਅਤੇ ਕੈਲਸ਼ੀਅਮ, ਪ੍ਰੋਟੀਨ, ਫ਼ਾਸਫ਼ੋਰਸ, ਪੋਟੈਸ਼ੀਅਮ, ਥਾਇਮਿਨ ਅਤੇ ਕੈਰੋਟੀਨ ਪਾਇਆ ਜਾਂਦਾ ਹੈ।
ਧਨੀਆ ਕਰਦਾ ਹੈ ਡਾਇਬਟੀਜ਼ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ
ਧਨੀਆ ਭੋਜਨ ਨੂੰ ਸੁਆਦ ਦੇਣ ਦੇ ਨਾਲ ਸਿਹਤ ਨੂੰ ਵੀ ਫ਼ਾਇਦਾ ਦਿੰਦਾ ਹੈ। ਇਹ ਐਂਟੀ-ਇੰਫ਼ਲੇਮੇਟਰੀ ਅਤੇ ਜੀਵਾਣੁਰੋਧੀ ਗੁਣਾਂ ਨਾਲ ਭਰਪੂਰ ਹੈ। ਇਸ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਕੰਟਰੋਲ ਅਤੇ ਪਾਚਨ ‘ਚ ਸੁਧਾਰ ਹੁੰਦਾ ਹੈ। ਇਸ ਦੇ ਨਾਲ ਹੀ ਇਹ ਡਾਇਬਿਟੀਜ਼ ਕੰਟਰੋਲ ਲਈ ਵੀ ਇੱਕ ਬਹੁਤ ਹੀ ਚੰਗਾ ਉਪਾਅ ਹੈ।
ਧਨੀਏ ਦਾ ਪਾਣੀ ਡਾਇਬਟੀਜ਼ ਲਈ ਬੈੱਸਟ
ਧਨੀਏ ਦਾ ਪਾਣੀ ਡਾਇਬਿਟੀਜ਼ ਨੂੰ ਕੰਟਰੋਲ ਕਰਨ ਲਈ ਸਭ ਤੋਂ ਬੈੱਸਟ ਤਰੀਕਾ ਹੈ। ਇੱਕ ਸਟੱਡੀ ਮੁਤਾਬਿਕ, ਧਨੀਏ ਦੇ ਬੀਜਾਂ ‘ਚ ਯੌਗਿਕ ਪਾਏ ਜਾਂਦੇ ਹਨ ਜੋ ਬਲੱਡ ‘ਚ ਮਿਲਣ ‘ਤੇ ਐਂਟੀ-ਹਾਈਪਰਗਲਾਈਕੈਮਿਕ, ਇਨਸੁਲਿਨ ਡਿਸਚਾਰਜਿੰਗ ਅਤੇ ਇਨਸੁਲਿਨ ਦਾ ਨਿਰਮਾਣ ਕਰਦੇ ਹਨ ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਰੋਜ਼ਾਨਾ ਧਨੀਏ ਦੇ ਪਾਣੀ ਦਾ ਸੇਵਨ ਕਰਨਾ ਡਾਇਬਟੀਜ਼ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ।
ਧਨੀਏ ਦਾ ਪਾਣੀ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ 10 ਗ੍ਰਾਮ ਸਾਬਤ ਧਨੀਆ ਦੋ ਲੀਟਰ ਪਾਣੀ ‘ਚ ਰਾਤ ਭਰ ਲਈ ਭਿਓਂ ਦਿਓ। ਸਵੇਰੇ ਇਸ ਦਾ ਪਾਣੀ ਕੱਢ ਲਓ ਅਤੇ ਇਸ ਦਾ ਖ਼ਾਲੀ ਪੇਟ ਸੇਵਨ ਕਰੋ। ਇਸ ਤੋਂ ਇਲਾਵਾ ਪੂਰਾ ਦਿਨ ਤੁਸੀਂ ਇਸ ਪਾਣੀ ਨੂੰ ਪੀ ਸਕਦੇ ਹੋ।