ਸਰਦੀ ਦੇ ਮੌਸਮ ‘ਚ ਮਟਰ ਆਸਾਨੀ ਨਾਲ ਅਤੇ ਸਸਤੇ ਮਿਲਦੇ ਹਨ। ਇਸ ਨੂੰ ਖਾਣ ਦੇ ਕਈ ਫ਼ਾਇਦੇ ਹੁੰਦੇ ਹਨ। ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਹਰੇ ਮਟਰ ਦੀ ਵਰਤੋਂ ਕਰਨਾ ਬੇਹੱਦ ਜ਼ਰੂਰੀ ਹੈ। ਆਓ ਜਾਣਦੇ ਹਾਂ ਹਰੇ ਮਟਰ ਖਾਣ ਦੇ ਫ਼ਾਇਦਿਆਂ ਬਾਰੇ …
ਅੱਖਾਂ ਲਈ ਫ਼ਾਇਦੇਮੰਦ – ਮਟਰ ‘ਚ ਵਿਟਾਮਿਨ A, ਐਲਫ਼ਾ-ਕੈਰੋਟੀਨ ਅਤੇ ਬੀਟ-ਕੈਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ ਕੱਚੇ ਮਟਰਾਂ ਦਾ ਸੇਵਨ ਅੱਖਾਂ ਦੀ ਰੌਸ਼ਨੀ ਤੇਜ਼ ਕਰਦਾ ਹੈ।
ਤੇਜ਼ ਦਿਮਾਗ਼ – ਹਰੇ ਮਟਰ ਖਾਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਦਿਮਾਗ਼ ਸੰਬੰਧੀ ਕਈ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
ਦਿਲ ਨੂੰ ਰੱਖੇ ਸਿਹਤਮੰਦ – ਹਰੇ ਮਟਰਾਂ ਦੀ ਵਰਤੋਂ ਕਰਨ ਨਾਲ ਹਾਰਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ਦੀ ਵਰਤੋਂ ਨਾਲ ਹਾਰਟ ਸਿਹਤਮੰਦ ਰਹਿੰਦਾ ਹੈ।
ਹੱਡੀਆਂ ਮਜ਼ਬੂਤ ਕਰਨ – ਹਰੇ ਮਟਰ ‘ਚ ਵਿਟਾਮਿਨ K ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਹੱਡੀਆਂ ‘ਚ ਹੋਣ ਵਾਲੇ ਦਰਦਾਂ ਨੂੰ ਵੀ ਦੂਰ ਕਰਨ ‘ਚ ਸਹਾਈ ਹੁੰਦਾ ਹੈ।
ਛਾੲ੍ਹੀਆਂ ਦੀ ਸਮੱਸਿਆ ਨੂੰ ਕਰੇ ਦੂਰ – ਕੁੱਝ ਦਿਨਾਂ ਤਕ ਚਿਹਰੇ ‘ਤੇ ਮਟਰ ਦੇ ਆਟੇ ਦਾ ਉਬਟਨ ਲਗਾਉਣ ਨਾਲ ਛਾੲ੍ਹੀਆਂ ਅਤੇ ਧੱਬੇ ਦੂਰ ਹੋ ਜਾਂਦੇ ਹਨ।
ਭਾਰ ਘੱਟ ਕਰੇ – ਮਟਰ ‘ਚ ਮੌਜੂਦ ਗੁਣ ਭਾਰ ਨੂੰ ਕੰਟਰੋਲ ‘ਚ ਕਰਦੇ ਹਨ। ਮਟਰ ‘ਚ ਲੋਅ ਕੈਲੋਰੀਜ਼ ਹੁੰਦੀਆਂ ਹਨ ਅਤੇ ਲੋਅ ਫ਼ੈਟ ਹੁੰਦੀ ਹੈ। ਹਰੇ ਮਟਰ ‘ਚ ਹਾਈ ਫ਼ਾਈਬਰ ਹੁੰਦਾ ਹੈ ਜੋ ਭਾਰ ਨੂੰ ਵਧਣ ਤੋਂ ਰੋਕਦਾ ਹੈ।
ਐਂਟੀਔਕਸੀਡੈਂਟਸ ਨਾਲ ਭਰਪੂਰ – ਮਟਰ ਸ਼ਰੀਰ ‘ਚ ਮੌਜੂਦ ਆਇਰਨ, ਜ਼ਿੰਕ, ਮੈਗਨੀਜ਼ੀਅਮ ਅਤੇ ਤਾਂਬਾ ਸ਼ਰੀਰ ਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ। ਮਟਰ ‘ਚ ਐਂਟੀਔਕਸੀਡੈਂਟਸ ਹੁੰਦੇ ਹਨ ਜੋ ਸ਼ਰੀਰ ਨੂੰ ਰੋਗਾਂ ਨਾਲ ਲੜਣ ਦੀ ਤਾਕਤ ਦਿੰਦੇ ਹਨ।
ਜਲਣ ਨੂੰ ਘੱਟ ਕਰੇ – ਤਾਜ਼ੇ ਹਰੇ ਮਟਰ ਦੇ ਦਾਣਿਆਂ ਨੂੰ ਪੀਸ ਕੇ ਜਲੀ ਹੋਈ ਥਾਂ ‘ਤੇ ਲਗਾਉਣ ਨਾਲ ਜਲਣ ਬੰਦ ਹੋ ਜਾਂਦੀ ਹੈ।
ਕੈਂਸਰ ਤੋਂ ਬਚਾਏ – ਪੇਟ ਦੇ ਕੈਂਸਰ ਲਈ ਹਰੇ ਮਟਰ ਇੱਕ ਕਾਰਗਾਰ ਔਸ਼ਧੀ ਹੈ। ਇੱਕ ਸੋਧ ‘ਚ ਪਤਾ ਚਲਿਆ ਹੈ ਇਸ ‘ਚ ਮੌਜੂਦ ਗੁਣ ਕੈਂਸਰ ਨਾਲ ਲੜਣ ‘ਚ ਮਦਦ ਕਰਦੇ ਹਨ।
ਐਨਰਜੀ ਦਿੰਦੇ ਹਨ – ਹਰੇ ਮਟਰਾਂ ‘ਚ ਐਂਟੀ-ਔਕਸੀਡੈਂਟਸ, ਕੈਰੋਟਿਨ ਮੌਜੂਦ ਹੁੰਦੇ ਹਨ ਜੋ ਸ਼ਰੀਰ ਨੂੰ ਐਨਰਜੀ ਨਾਲ ਭਰਪੂਰ ਰੱਖਦੇ ਹਨ।
ਗਰਭਵਤੀ ਔਰਤਾਂ ਲਈ ਫ਼ਾਇਦੇਮੰਦ – ਗਰਭਵਤੀ ਔਰਤਾਂ ਲਈ ਮਟਰ ਖਾਣਾ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਉਨ੍ਹਾਂ ਨੂੰ ਭਰਪੂਰ ਪੋਸ਼ਣ ਮਿਲਦਾ ਹੈ।
ਸੂਰਜਵੰਸ਼ੀ ਦੀ ਡੱਬੀ