ਰਣਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਆਉਣ ਵਾਲੀ ਫ਼ਿਲਮ ਤਖ਼ਤ ਉਸ ਦੇ ਕਰੀਅਰ ਦੀ ਅਹਿਮ ਫ਼ਿਲਮ ਸਾਬਿਤ ਹੋਵੇਗੀ। ਰਣਵੀਰ ਇਨ੍ਹੀਂ ਦਿਨੀਂ ਕਰਨ ਦੀ ਫ਼ਿਲਮ ਤਖ਼ਤ ‘ਚ ਕੰਮ ਕਰ ਰਿਹਾ ਹੈ। ਰਣਵੀਰ ਨੇ ਕਿਹਾ ਕਿ ਤਖ਼ਤ ਫ਼ਿਲਮ ਦੀ ਕਹਾਣੀ ਬੇਹੱਦ ਖ਼ਾਸ ਹੈ। ਰਣਵੀਰ ਨੇ ਦੱਸਿਆ ਕਿ ਉਹ ਪਹਿਲਾ ਕਲਾਕਾਰ ਹੈ ਜਿਸ ਨੂੰ ਕਰਨ ਜੌਹਰ ਨੇ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ।
ਰਣਵੀਰ ਨੇ ਕਿਹਾ ਕਿ ਜਿਸ ਦਿਨ ਕਰਨ ਜੌਹਰ ਇਹ ਫ਼ਿਲਮ ਲੈ ਕੇ ਮੇਰੇ ਕੋਲ ਆਏ ਮੈਂ ਉਸ ਦੇ ਵੱਖਰੇ ਹੀ ਰੂਪ ਨੂੰ ਵੇਖਿਆ। ਰਣਵੀਰ ਨੇ ਕਿਹਾ, ”ਕਰਨ ਕਦੇ ਵੀ ਖ਼ੁਦ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਹਮੇਸ਼ਾ ਮਸਤੀ-ਮਜ਼ਾਕ ਦੇ ਮੂਡ ਵਿੱਚ ਹੁੰਦੇ ਹਨ, ਪਰ ਜਦੋਂ ਫ਼ਿਲਮਾਂ ਦੀ ਗੱਲ ਆਉਂਦੀ ਹੈ ਤਾਂ ਹਾਸੇ-ਠੱਠੇ ਵਾਲੇ ਇਸ ਇਨਸਾਨ ਦੇ ਅੰਦਰ ਲੁਕਿਆ ਹੋਇਆ ਗੰਭੀਰ ਇਨਸਾਨ ਨਜ਼ਰ ਆਉਂਦਾ ਹੈ। ਉਹ ਬੇਹੱਦ ਸੰਜੀਦਾ ਫ਼ਿਲਮ ਮੇਕਰ ਹਨ, ਅਤੇ ਉਹ ਜੋ ਵੀ ਕਰਦੇ ਹਨ ਉਸ ਵਿੱਚ ਜਾਨ ਪਾ ਦਿੰਦੇ ਹਨ।