ਦੁਬਈ – ਭਾਰਤ ਨੇ ਆਸਟਰੇਲੀਆ ਨੂੰ ਮੈਲਬਰਨ ਦੇ ਤੀਜੇ ਟੈੱਸਟ ਕ੍ਰਿਕਟ ਮੈਚ ‘ਚ 137 ਦੌੜਾਂ ਨਾਲ ਹਰਾ ਕੇ ICC ਟੈੱਸਟ ਟੀਮ ਰੈਂਕਿੰਗ ‘ਚ ਆਪਣੇ ਚੋਟੀ ਦੇ ਸਥਾਨ ਨੂੰ ਮਜ਼ਬੂਤ ਕੀਤਾ ਅਤੇ ਨਿਊ ਜ਼ੀਲੈਂਡ ਆਪਣੀ ਚੌਥੀ ਸੀਰੀਜ਼ ਜਿੱਤਣ ਮਗਰੋਂ ਦੱਖਣੀ ਅਫ਼ਰੀਕਾ ਨੂੰ ਪਿੱਛੇ ਛੱਡ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਭਾਰਤ ਨੇ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ‘ਚ 2-1 ਨਾਲ ਬੜ੍ਹਤ ਬਣਾ ਲਈ ਹੈ। ਉਸ ਦੇ ਹੁਣ 116 ਅੰਕ ਹੋ ਗਏ ਹਨ ਅਤੇ ਉਹ ਦੂਜੇ ਸਥਾਨ ‘ਤੇ ਕਾਬਜ਼ ਇੰਗਲੈਂਡ (108) ਨਾਲੋਂ 8 ਅੰਕ ਅੱਗੇ ਹੈ।
ਨਿਊ ਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਦੂਜੇ ਟੈੱਸਟ ਮੈਚ ‘ਚ 423 ਦੌੜਾਂ ਦੇ ਵਿਸ਼ਾਲ ਅੰਤਰ ਨਾਲ ਹਰਾਇਆ। ਇਸ ਦੇ ਨਾਲ ਸਾਲ ਦੇ ਅੰਤ ‘ਚ ਉਸ ਦੇ ਅੰਕਾਂ ਦੀ ਸੰਖਿਆ 107 ‘ਤੇ ਪਹੁੰਚ ਗਈ ਹੈ। ਨਿਊ ਜ਼ੀਲੈਂਡ ਹੁਣ ਭਾਰਤ ਅਤੇ ਇੰਗਲੈਂਡ ਤੋਂ ਬਾਅਦ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ ਜਦਕਿ ਦੱਖਣੀ ਅਫ਼ਰੀਕਾ (106 ਅੰਕ) ਚੌਥੇ ਸਥਾਨ ‘ਤੇ ਪਹੁੰਚ ਹੈ।
ਨਿਊ ਜ਼ੀਲੈਂਡ ਜੇਕਰ ਦੋਵੇਂ ਟੈੱਸਟ ਜਿੱਤ ਜਾਂਦਾ ਤਾਂ ਉਸ ਦੇ 109 ਅੰਕ ਹੋ ਜਾਣਗੇ ਅਤੇ ਉਹ ਦੂਜੇ ਸਥਾਨ ‘ਤੇ ਪਹੁੰਚ ਜਾਵੇਗਾ। ਦੱਖਣੀ ਅਫ਼ਰੀਕਾ ਕੋਲ ਹੁਣ ਦੂਜੇ ਸਥਾਨ ‘ਤੇ ਪਹੁੰਚਣ ਦਾ ਮੌਕਾ ਹੈ, ਪਰ ਇਸ ਲਈ ਉਸ ਨੂੰ ਪਾਕਿਸਤਾਨ ਨੂੰ ਤਿੰਨ ਟੈੱਸਟ ਮੈਚਾਂ ਦੀ ਸੀਰੀਜ਼ ‘ਚ 3-0 ਨਾਲ ਹਰਾਉਣਾ ਹੋਵੇਗਾ। ਇਸ ਨਾਲ ਉਸ ਦੇ 110 ਅੰਕ ਹੋ ਜਾਣਗੇ। ਦੱਖਣੀ ਅਫ਼ਰੀਕਾ ਪਹਿਲਾ ਟੈੱਸਟ ਮੈਚ ਜਿੱਤ ਕੇ ਹਾਲੇ 1-0 ਨਾਲ ਅੱਗੇ ਹੈ।