ਬ੍ਰੌਕਲੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਆਇਰਨ, ਵਾਇਟਾਮਿਨ A, C ਅਤੇ ਕਈ ਦੂਜੇ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ। ਨਾਲ ਹੀ ਇਸ ਵਿੱਚ ਐਂਟੀ-ਔਕਸੀਡੈਂਟਸ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ ਜੇਕਰ ਤੁਸੀਂ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇੱਕ ਕੱਪ ਬ੍ਰੌਕਲੀ ਨੂੰ ਸਲਾਦ, ਸੂਪ, ਜਾਂ ਇਸ ਨੂੰ ਫ਼੍ਰਾਈ ਕਰ ਕੇ ਆਪਣੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰੋ।
ਬ੍ਰੋਕਲੀ ਖਾਣ ਦੇ ਫ਼ਾਇਦੇ
ਡਾਇਬਟੀਜ਼ – ਬ੍ਰੌਕਲੀ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਡਾਇਬਟੀਜ਼ ਨੂੰ ਕੰਟਰੋਲ ਕਰਨ ‘ਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਅੱਖਾਂ ਦੀ ਦੇਖਭਾਲ – ਮੋਤੀਆਬਿੰਦ ਅਤੇ ਮਸਕੁਲਰ ਡੀਜਰਨਰੇਸ਼ਨ ਤੋਂ ਬਚਣਾ ਹੈ ਤਾਂ ਬ੍ਰੌਕਲੀ ਖਾਓ। ਇਸ ‘ਚ ਬੀਟਾ-ਕੈਰੋਟੀਨ ਅਤੇ ਐਂਟੀ-ਔਕਸੀਡੈਂਟ ਹੁੰਦੇ ਹਨ ਜੋ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਇਨ੍ਹਾਂ ਪਰੇਸ਼ਾਨੀਆਂ ਨੂੰ ਵੀ ਦੂਰ ਰੱਖਦੇ ਹਨ।
ਅਨੀਮੀਆ – ਆਇਰਨ ਅਤੇ ਫ਼ੋਲੈਟਸ ਨਾਲ ਭਰਪੂਰ ਹੋਣ ਕਾਰਨ ਬ੍ਰੌਕਲੀ ਦਾ ਸੇਵਨ ਸ਼ਰੀਰ ‘ਚ ਖ਼ੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਜਿਸ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ।
ਇਮਿਊਨਿਟੀ ਪਾਵਰ – ਰੋਜ਼ਾਨਾ ਇੱਕ ਕੱਪ ਬ੍ਰੌਕਲੀ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਜਿਸ ਨਾਲ ਤੁਹਾਨੂੰ ਕਈ ਰੋਗਾਂ ਨਾਲ ਲੜਨ ‘ਚ ਮਦਦ ਮਿਲਦੀ ਹੈ।
ਕੈਂਸਰ – ਫ਼ਾਈਟੋਕੈਮੀਕਲਜ਼ ਕਾਰਨ ਇਹ ਐਂਟੀ-ਕੈਂਸਰ ਤੱਤ ਸਬਜ਼ੀ ਕਹਿਲਾਉਂਦੀ ਹੈ। ਰੋਜ਼ ਇੱਕ ਕੱਪ ਬ੍ਰੌਕਲੀ ਦਾ ਸੇਵਨ ਬ੍ਰੈੱਸਟ, ਲੰਗ ਅਤੇ ਕੋਲਨ ਕੈਂਸਰ ਦੇ ਖ਼ਤਰੇ ਨੂੰ ਟਾਲਦਾ ਹੈ।
ਹਾਈ ਬਲੱਡ ਪ੍ਰੈਸ਼ਰ – ਬ੍ਰੌਕਲੀ ਖਾਣ ਨਾਲ ਸ਼ਰੀਰ ਨੂੰ ਕ੍ਰੋਮੀਅਮ ਅਤੇ ਪੋਟੈਸ਼ੀਅਮ ਵਰਗੇ ਤੱਤ ਮਿਲਦੇ ਹਨ। ਇਸ ਨਾਲ ਬਲੱਡ ਅਤੇ ਕੋਲੈਸਟਰੋਲ ਕੰਟਰੋਲ ‘ਚ ਰਹਿੰਦਾ ਹੈ।
ਦਿਲ ਦੀ ਬੀਮਾਰੀ – ਇਸ ‘ਚ ਕੈਰੀਟੀਨੌਈਡ ਲਿਊਟਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ ਜਿਸ ਨਾਲ ਦਿਲ ਦੀਆਂ ਧਮਨੀਆਂ ਮੋਟੀਆਂ ਨਹੀਂ ਹੁੰਦੀਆਂ। ਅਜਿਹੇ ‘ਚ ਤੁਸੀਂ ਹਾਰਟ ਅਟੈਕ ਅਤੇ ਦਿਲ ਦੇ ਰੋਗਾਂ ਤੋਂ ਬਚੇ ਰਹਿੰਦੇ ਹੋ।
ਭਾਰ ਕੰਟਰੋਲ ਕਰੇ – ਭਾਰ ਤੇਜ਼ੀ ਨਾਲ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਕੱਪ ਬ੍ਰੋਕਲੀ ਦਾ ਸੇਵਨ ਕਰੋ। ਇਹ ਲੋਅ ਕੈਲੋਰੀ ਫ਼ੂਡ ਹੈ ਜਿਸ ਨਾਲ ਭਾਰ ਤੇਜ਼ੀ ਨਾਲ ਘਟਾਉਣ ‘ਚ ਮਦਦ ਮਿਲਦੀ ਹੈ।
ਗਠੀਆ ਰੋਗ – ਗਠੀਆ ਨਾਲ ਗ੍ਰਸਤ ਲੋਕਾਂ ਲਈ ਬ੍ਰੌਕਲੀ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ। ਇਸ ‘ਚ ਪਾਇਆ ਜਾਣ ਵਾਲਾ ਸਲਫ਼ੋਰਾਫ਼ੇਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਗਠੀਆ ‘ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।
ਤਨਾਅ – ਇਸ ਵਿੱਚ ਫ਼ੋਲੈਟਸ, ਵਾਇਟਾਮਿਨਜ਼, ਐਂਟੀ-ਔਕਸੀਡੈਂਟਸ ਵਰਗੇ ਪੋਸ਼ਕ ਤੱਤ ਹੁੰਦੇ ਹਨ ਜਿਨ੍ਹਾਂ ਨਾਲ ਡਿਪ੍ਰੈਸ਼ਨ, ਤਨਾਅ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਹੋ ਜਾਂਦਾ ਹੈ।