ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਇਹ ਪਤੀ ਪਤਨੀ ਪੰਜਾਬ ਨੂੰ ਮੂਰਖ ਸਮਝਦੇ ਸਨ । ਕੈਪਟਨ ਅਭਿਮੰਨਯੂ ਪੰਜਾਬ ਦੇ ਜ਼ਖ਼ਮਾਂ ਤੇ ਮਿਰਚਾਂ ਪਾਓਣ ਲਈ ਭਾਜਪਾ ਨੇ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਬਾਦਲਕਿਆਂ ਦੀ ਜ਼ੁਬਾਨ ਬੰਦ ਕਿਉਂ ਹੈ ਇਹ ਪਰਿਵਾਰ ਕੇਵਲ ਤੇ ਕੇਵਲ ਕੁਰਸੀ ਅਤੇ ਪੈਸੇ ਲਈ ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਗਦਾਰੀ ਕਰਕੇ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਕਸਾਨ ਕਰ ਰਿਹੈ । ਅਕਾਲੀ ਵਰਕਰਾਂ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਬਾਦਲ ਪਰਿਵਾਰ ਆਪਣੀ ਸਥਿਤੀ ਬਚਾਉਣ ਲਈ ਪੰਜਾਬ ਅਤੇ ਸਿੱਖਾਂ ਦੀ ਬਰਬਾਦੀ ਕਰ ਰਹੇ ਹਨ । ਕੈਪਟਨ ਅਭਿਮੰਨਯੂ ਪੰਜਾਬ ਬਾਰੇ ਆਪਣੇ ਸਟੈਂਡ ਸਪੱਸ਼ਟ ਕਰਨ ਅਤੇ ਸ਼ਵੇਤ ਮਲਿਕ ਨਾਮ ਦੇ ਹੀ ਸ਼ਵੇਤ ਭਾਵ ਸਫੇਦ ਹਨ ਪਰ ਇਹ ਨਰਿੰਦਰ ਮੋਦੀ ਅਤੇ ਕੱਟੜਪੰਥੀ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਲੈ ਕੇ ਅਮਿਤ ਸ਼ਾਹ ਦੀ ਪੂੰਛ ਬਣ ਚੁੱਕੇ ਹਨ । ਪੰਜਾਬੀ ਭਾਈਚਾਰਾ ਸੁਤੰਤਰ ਸੋਚ ਦਾ ਧਾਰਨੀ ਹੈ ਇਹ ਕਿਸੇਜੁੱਤੀ ਵਿੱਚ ਪਾਣੀ ਨਹੀਂ ਪੀ ਸਕਦਾ ਇਹ ਹੀ ਕਾਰਨ ਅਤੇ ਖੂਬੀ ਹੈ ਕਿ ਜੰਗਾਂ ਵਿੱਚ ਵਿਸ਼ਵਾਸ ਅਤੇ ਹੌਸਲੇ ਬੁਲੰਦ ਰੱਖ ਕੇ ਜਿੱਤਿਆ ਹੈ ।