ਇਸਲਾਮਾਬਾਦ— ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਲ-ਅਜ਼ੀਜ਼ੀਆ ਸਟੀਲ ਮਿਲ ਕੇਸ ਸਬੰਧੀ ਭ੍ਰਿਸ਼ਟਾਚਾਰ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਬੁੱਧਵਾਰ ਇਤਰਾਜ਼ ਕਰਦਿਆਂ ਇਸ ਨੂੰ ਵਾਪਸ ਕਰ ਦਿੱਤਾ। ਨਵਾਜ਼ ਸ਼ਰੀਫ ਨੇ ਜਵਾਬਦੇਹੀ ਅਦਾਲਤ ਵਲੋਂ 24 ਦਸੰਬਰ ਨੂੰ ਇਸ ਸਬੰਧੀ ਦਿੱਤੇ ਗਏ ਫੈਸਲੇ ਖਿਲਾਫ ਮੰਗਲਵਾਰ ਪਟੀਸ਼ਨ ਦਾਇਰ ਕੀਤੀ ਸੀ।
ਹਾਈ ਕੋਰਟ ਨੇ ਇਸ ‘ਤੇ ਇਤਰਾਜ਼ ਉਠਾਉਂਦਿਆਂ ਇਸ ਪਟੀਸ਼ਨ ਨੂੰ ਵਾਪਸ ਕੀਤਾ। ਅਦਾਲਤ ਨੇ ਅਪੀਲ ਨੂੰ ਅਧੂਰਾ ਵੀ ਦੱਸਿਆ। ਹਾਈ ਕੋਰਟ ਦੇ ਰਜਿਸਟ੍ਰਾਟ ਨੇ ਅਪੀਲ ਵਾਪਸ ਕਰਦਿਆਂ ਨਿਰਦੇਸ਼ ਦਿੱਤਾ ਕਿ ਇਤਰਾਜ਼ਾਂ ਨੂੰ ਦੂਰ ਕਰਨ ਪਿੱਛੋਂ ਇਸ ਨੂੰ ਮੁੜ ਤੋਂ ਦਾਖਲ ਕੀਤਾ ਜਾ ਸਕਦਾ ਹੈ।