ਕੁੱਝ ਹੀ ਸਮੇਂ ਵਿੱਚ ਜੈਕੀ ਸ਼ਰੌਫ਼ ਦੇ ਬੇਟੇ ਟਾਈਗਰ ਸ਼ੈਰੌਫ਼ ਨੇ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ। ਇਸ ਸਾਲ ਰਿਲੀਜ਼ ਹੋਈ ਬਾਗ਼ੀ 2 ਨੇ ਸ਼ੁਰੂ ਵਿੱਚ ਹੀ ਸਿੱਧ ਕਰ ਦਿੱਤਾ ਸੀ ਕਿ ਭਵਿੱਖ ਵਿੱਚ ਟਾਈਗਰ ਦੇ ਸਿਤਾਰੇ ਹੋਰ ਚਮਕਣ ਵਾਲੇ ਹਨ। 15 ਕਰੋੜ ਰੁਪਏ ਦੀ ਓਪਨਿੰਗ ਕੋਲੈਕਸ਼ਨ ਪਹਿਲੇ ਦਿਨ ਸੋਚੀ ਗਈ ਸੀ, ਪਰ ਇਹ 25 ਕਰੋੜ ਰੁਪਏ ਤਕ ਪਹੁੰਚ ਗਈ। ਅਜੇ ਵੀ ਟਾਈਗਰ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਨੇ ਕੁੱਝ ਅਹਿਮ ਕੀਤਾ ਹੈ।
ਟਾਈਗਰ ਨੂੰ ਡਾਂਸ ਅਤੇ ਸਟੰਟਸ ਵਿੱਚ ਖ਼ਾਸ ਮੁਹਾਰਤ ਹਾਸਿਲ ਹੈ। ਇਹ ਆਖਣਾ ਗ਼ਲਤ ਨਹੀਂ ਹੋਵੇਗਾ ਕਿ ਬਾਗ਼ੀ ਅਤੇ ਬਾਗ਼ੀ 2 ਸਿਰਫ਼ ਅਤੇ ਸਿਰਫ਼ ਟਾਈਗਰ ਦੇ ਡਾਂਸ ਅਤੇ ਸਟੰਟਸ ਦੇ ਸਿਰ ‘ਤੇ ਹੀ ਕਮਾਯਾਬ ਹੋਈਆਂ ਸਨ। ਨਵੀਂ ਪੀੜ੍ਹੀ ਦੇ ਦਰਸ਼ਕਾਂ ਨੇ ਉਸ ਦੀ ਅਦਾਕਾਰੀ, ਡਾਂਸ ਅਤੇ ਸਟੰਟਸ ਕਾਫ਼ੀ ਪਸੰਦ ਆ ਰਹੇ ਹਨ।
ਇਸ ਸਮੇਂ ਟਾਈਗਰ ਵੱਡੇ ਬੈਨਰ ਵਾਲੀਆਂ ਫ਼ਿਲਮਾਂ ਕਰ ਰਿਹਾ ਹੈ। ਇੱਕ ਫ਼ਿਲਮ ਉਹ ਰਿਤਿਕ ਨਾਲ ਵੀ ਨਜ਼ਰ ਕਰੇਗਾ। ਟਾਈਗਰ ਦੀ ਕਾਮਯਾਬੀ ਦੀ ਕਹਾਣੀ ਹੌਲੀਵੁਡ ਤਕ ਵੀ ਪੁੱਜ ਗਈ ਹੈ। ਸੁਣਨ ‘ਚ ਆਇਆ ਹੈ ਕਿ ਟਾਈਗਰ ਨੂੰ ਲੈ ਕੇ ਇੱਕ ਐਕਸ਼ਨ ਫ਼ਿਲਮ ਬਣਾਉਣ ਦੀ ਯੋਜਨਾ ‘ਤੇ ਕੰਮ ਚੱਲ ਰਿਹਾ ਹੈ।
ਮੋਰਟਲ ਕੌਮਬੈਟ ਸੀਰੀਜ਼ ਦੇ ਨਿਰਮਾਤਾਵਾਂ ਨਾਲ ਟਾਈਗਰ ਦੀ ਗੱਲਬਾਤ ਚੱਲ ਰਹੀ ਹੈ। ਇਸ ਫ਼ਿਲਮ ਦਾ ਬਜਟ 500 ਕਰੋੜ ਰੁਪਏ ਹੈ ਅਤੇ ਇਹ ਇਸ ਤੋਂ ਵੀ ਵੱਧ ਸਕਦਾ ਹੈ। ਟਾਈਗਰ ਸ਼ੈਰੌਫ਼ ਇਸ ਨੂੰ ਲੈ ਕੇ ਬੇਹੱਦ ਉਤਸਾਹਿਤ ਹੈ।