ਸਰਦੀਆਂ ਦਾ ਮੌਸਮ ਗਰਮਾ-ਗਰਮ ਡਿਸ਼ਿਜ਼ ਖਾਣ ਦਾ ਮੰਨਿਆ ਜਾਂਦਾ ਹੈ ਜਿਸ ‘ਚ ਹਲਵਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਹੁਣ ਤਕ ਤੁਸੀਂ ਗਾਜਰ, ਸੂਜੀ ਦਾ ਹਲਵਾ ਤਾਂ ਬਹੁਤ ਵਾਰ ਖਾਦਾ ਹੋਵੇਗਾ, ਪਰ ਚਲੋ ਇਸ ਹਫ਼ਤੇ ਅਸੀਂ ਤੁਹਾਨੂੰ ਛੁਹਾਰੇ ਦਾ ਹਲਵਾ ਬਣਾਉਣਾ ਸਿਖਾਉਂਦੇ ਹਾਂ ਜੋ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ।
ਸਮੱਗਰੀ
ਛੁਹਾਰਾ-200 ਗ੍ਰਾਮ
ਦੁੱਧ-ਅੱਧਾ ਲੀਟਰ
ਸ਼ੱਕਰ-100 ਗ੍ਰਾਮ
ਨਾਰੀਅਲ-2 ਚੱਮਚ (ਕੱਦੂਕਸ ਕੀਤਾ ਹੋਇਆ)
ਦੇਸੀ ਘਿਉ-4 ਚੱਮਚ
ਬਾਦਾਮ-12 ਕਟੇ ਹੋਏ
ਕਾਜੂ-12 ਕੱਟੇ ਹੋਏ
ਇਲਾਇਚੀ ਪਾਊਡਰ-1 ਚੱਮਚ
ਸੌਗੀਆਂ-12
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਛੁਹਾਰੇ ਦੇ ਬੀਜ ਕੱਢੋ ਅਤੇ ਇਨ੍ਹਾਂ ਨੂੰ ਦੁੱਧ ‘ਚ ਭਿਓਂ ਕੇ ਰੱਖ ਦਿਓ ਤਾਂ ਕਿ ਇਹ ਮੁਲਾਇਮ ਹੋ ਜਾਣ ਅਤੇ ਮਿਕਸੀ ‘ਚ ਗ੍ਰਾਇੰਡ ਹੋ ਸਕੇ। ਪੈਨ ‘ਚ ਘਿਓ ਪਾ ਕੇ ਗਰਮ ਕਰੋ। ਫ਼ਿਰ ਇਸ ‘ਚ ਗ੍ਰਾਇੰਡ ਕੀਤੇ ਹੋਏ ਛੁਹਾਰੇ ਪਾਓ ਅਤੇ ਸੁਨਹਿਰੇ ਰੰਗ ਦਾ ਹੋਣ ਤਕ ਪਕਾਓ। ਬਾਅਦ ‘ਚ ਸੱਕਰ ਅਤੇ ਦੁੱਧ ਪਾ ਕੇ ਘੱਟ ਗੈਸ ‘ਕੇ ਇਸ ਨੂੰ ਪਕਾਉਂਦੇ ਰਹੋ। ਜਦੋਂ ਤਕ ਦੁੱਧ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇ।
ਬਾਅਦ ‘ਚ ਬਾਦਾਮ, ਕਾਜੂ, ਸੌਂਗੀ ਅਤੇ ਇਲਾਇਚੀ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤੁਹਾਡਾ ਛੁਹਾਰੇ ਦਾ ਹਲਵਾ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।