ਛੁੱਟੀ ਵਾਲੇ ਦਿਨ ਬੱਚੇ ਕੁੱਝ ਨਾ ਕੁੱਝ ਸਪੈਸ਼ਲ ਖਾਣ ਦੀ ਡਿਮਾਂਡ ਕਰਦੇ ਹਨ। ਅਜਿਹੇ ‘ਚ ਤੁਸੀਂ ਉਨ੍ਹਾਂ ਨੂੰ ਚੌਕਲੇਟ ਪੁਡਿੰਗ ਬਣਾ ਕੇ ਖੁਆ ਸਕਦੇ ਹੋ। ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਤਾਂ ਚਲੋ ਜਾਣਦੇ ਘਰ ‘ਚ ਚੌਕਲੇਟ ਪੁਡਿੰਗ ਬਣਾਉਣ ਦੀ ਰੈਸਿਪੀ।
ਸਮੱਗਰੀ
ਦੁੱਧ-ਡੇਢ ਕੱਪ
ਜੈਲਾਟਿਨ-2 ਚੱਮਚ
ਖੰਡ ਦਾ ਪਾਊਡਰ-3 ਚੱਮਚ
ਕੋਕੋ ਪਾਊਡਰ-2 ਚੱਮਚ
ਵਨੀਲਾ ਐਸੈਂਸ-ਅੱਧਾ ਚੱਮਚ
ਪਾਣੀ-ਅੱਧ ਕੱਪ
ਚੈਰੀਜ਼-ਮੁੱਠੀਭਰ
ਵ੍ਹਿਪਡ ਕ੍ਰੀਮ-2 ਕੱਪ
ਚੌਕੇਲਟ ਪੁਡਿੰਗ ਬਣਾਉਣ ਦੀ ਰੈਸਿਪੀ
ਸਭ ਤੋਂ ਪਹਿਲਾਂ ਇੱਕ ਬਾਊਲ ‘ਚ ਅੱਧਾ ਕੱਪ ਪਾਣੀ ਪਾ ਕੇ ਉਸ ‘ਚ 1 ਚੱਮਚ ਜੈਲਾਟੀਨ ਭਿਓਂ ਕੇ ਘੁੱਲਣ ਤਕ ਸਾਈਡ ‘ਤੇ ਰੱਖ ਦਿਓ। ਮਾਈਕ੍ਰੋਵੇਵ ਬਾਊਲ ‘ਚ 2 ਚੱਮਚ ਕੋਕੋ ਪਾਊਡਰ, ਅੱਧਾ ਚੱਮਚ ਵਨੀਲਾ ਐਸੈਂਸ, 3 ਚੱਮਚ ਪਾਊਡਰ ਅਤੇ ਡੇਢ ਕੱਪ ਦੁੱਧ ਮਿਕਸ ਕਰੋ। ਇਸ ਨੂੰ 5-6 ਮਿੰਟ ਮਾਈਕ੍ਰੋਵੇਵ ‘ਚ ਰੱਖ ਕੇ ਪਿਘਲਾ ਲਓ। ਇਸ ਤੋਂ ਬਾਅਦ ਜੈਲਾਟੀਨ ਮਿਕਸਚਰ ਪਾ ਕੇ ਦੁਬਾਰਾ 3-4 ਮਿੰਟ ਲਈ ਮਾਈਕ੍ਰੋਵੇਵ ‘ਚ ਰੱਖ ਦਿਓ।
ਬੇਕ ਕਰਨ ਦੇ ਬਾਅਦ ਇਸ ਨੂੰ ਬੇਕਿੰਗ ਟ੍ਰੇਅ ‘ਚ ਰੱਖ ਕੇ ਰੈਫ਼ਰੀਜਰੇਟਰ ‘ਚ ਗਾੜ੍ਹਾ ਹੋਣ ਤਕ ਰੱਖ ਦਿਓ। ਫ਼ਿਰ ਇਸ ਨੂੰ ਫ਼ਰਿੱਜ਼ ‘ਚੋਂ ਕੱਢ ਕੇ ਚੈਰੀਜ਼ ਅਤੇ ਵ੍ਹਿਪਿੰਗ ਕ੍ਰੀਮ ਨਾਲ ਗਾਰਨਿਸ਼ ਕਰੋ। ਤੁਹਾਡੀ ਚਾਕਲੇਟ ਪੁਡਿੰਗ ਬਣ ਕੇ ਤਿਆਰ ਹੈ।