ਜੇਕਰ ਅੱਜ ਕੁੱਝ ਟੇਸਟੀ ਬਣਾਉਣ ਦੀ ਸੋਚ ਰਹੀ ਹੋ ਤਾਂ ਕੇਸਰ ਪਿਸਤਾ ਫ਼ਿਰਨੀ ਟ੍ਰਾਈ ਕਰ ਸਕਦੇ ਹੋ। ਚਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
ਪਿਸਤਾ-2 ਚੱਮਚ
ਖੰਡ-4 ਚੱਮਚ
ਬਾਸਮਤੀ ਚੌਲ-2 ਚੱਮਚ
ਕੇਸਰ-3 ਟੁਕੜੇ
ਇਲਾਇਚੀ ਪਾਊਡਰ-1 ਚੱਮਚ
ਦੁੱਧ-350 ਮਿ.ਲੀ.
ਬਣਾਉਣ ਦੀ ਵਿਧੀ
ਇੱਕ ਬਾਊਲ ‘ਚ ਚੌਲਾਂ ਨੂੰ 10 ਮਿੰਟ ਲਈ ਭਿਓਂ ਕੇ ਰੱਖ ਦਿਓ। ਇੱਕ ਪੈਨ ‘ਚ ਦੁੱਧ ਪਾ ਕੇ 5-6 ਮਿੰਟ ਤਕ ਗਰਮ ਕਰੋ। ਫ਼ਿਰ ਇਸ ‘ਚ ਭਿਓਂਏ ਹੋਏ ਚੌਲ ਪਾ ਕੇ 15 ਮਿੰਟਾਂ ਲਈ ਪਕਾਓ। ਫ਼ਿਰ ਇਸ ‘ਚ ਪਿਸਤਾ, ਇਲਾਇਚੀ ਪਾਊਡਰ, ਖੰਡ ਅਤੇ ਦੁੱਧ ਪਾ ਕੇ 3-4 ਮਿੰਟ ਤਕ ਚੰਗੀ ਤਰ੍ਹਾਂ ਨਾਲ ਪਕਾਓ।
ਇਸ ਤੋਂ ਬਾਅਦ ਪਕੇ ਹੋਏ ਚੌਲਾਂ ਨੂੰ ਬਾਊਲ ‘ਚ ਪਾਓ ਅਤੇ 2-3 ਕੇਸਰ ਦੇ ਟੁੱਕੜੇ ਪਾਓ। ਲਓ ਜੀ ਤੁਹਾਡੀ ਕੇਸਰ ਪਿਸਤਾ ਫ਼ਿਰਨੀ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।