Apple cider vinegar

ਸੇਬ ਦੇ ਸਿਰਕੇ ਦਾ ਇਸਤੇਮਾਲ ਕਈ ਘਰਾਂ ਵਿੱਚ ਕੀਤਾ ਜਾਂਦਾ ਹੈ। ਇਸ ਨਾਲ ਖਾਣੇ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ। ਸੇਬ ਦੇ ਸਿਰਕੇ ‘ਚ ਕਈ ਗੁਣ ਹੁੰਦੇ ਹਨ ਜੋ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਰੋਜ਼ਾਨਾ ਰਾਤ ਨੂੰ ਸੇਬ ਦਾ ਸਿਰਕਾ ਪੀਣ ਨਾਲ ਸ਼ਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਦੇ ਇਸਤੇਮਾਲ ਅਤੇ ਫ਼ਾਇਦਿਆਂ ਬਾਰੇ …
ਮੋਟਾਪਾ ਘੱਟ ਕਰੇ – ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਕੋਸੇ ਪਾਣੀ ‘ਚ ਦੋ ਚੱਮਚ ਸੇਬ ਦਾ ਸਿਰਕਾ ਮਿਲਾ ਕੇ ਪੀਓ। ਇਸ ਨਾਲ ਸ਼ਰੀਰ ਦੀ ਐਕਸਟਰਾ ਕੈਲੋਰੀਜ਼ ਬਰਨ ਹੁੰਦੀਆਂ ਹਨ ਅਤੇ ਮੋਟਾਪਾ ਵੀ ਘੱਟ ਹੁੰਦਾ ਹੈ।
ਡਾਇਬਿਟੀਜ਼ ਕੰਟਰੋਲ ਕਰੇ – ਡਾੲਬਿਟੀਜ਼ ਦੇ ਰੋਗੀ ਦੇ ਸ਼ਰੀਰ ‘ਚ ਜਦੋਂ ਸ਼ੂਗਰ ਦੀ ਮਾਤਰਾ ਕਾਫ਼ੀ ਵੱਧ ਜਾਵੇ ਤਾਂ ਉਸ ਨੂੰ ਵੀ ਸੇਬ ਦੇ ਸਿਰਕੇ ਦਾ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਚੱਮਚ ਸਿਰਕਾ ਪੀਣਾ ਫ਼ਾਇਦੇਮੰਦ ਹੁੰਦਾ ਹੈ। ਭਾਰ ਤੋਂ ਲੈ ਕੇ ਡਾਇਬਟੀਜ਼ ਤਕ ਨੂੰ ਕੰਟਰੋਲ ‘ਚ ਰੱਖਦਾ ਹੈ ਸੇਬ ਦਾ ਸਿਰਕਾ।
ਪੇਟ ਦਰਦ – ਕਈ ਵਾਰ ਪੇਟ ‘ਚ ਮਰੋੜ ਜਾਂ ਐਸਿਡਿਟੀ ਦੀ ਵਜ੍ਹਾ ਨਾਲ ਤੇਜ਼ ਦਰਦ ਹੁੰਦਾ ਹੈ। ਅਜਿਹੇ ‘ਚ ਸੌਣ ਤੋਂ ਪਹਿਲਾਂ ਇੱਕ ਚੱਮਚ ਸਿਰਕੇ ਨੂੰ ਥੋੜ੍ਹੇ ਜਿਹੇ ਕੋਸੇ ਪਾਣੀ ‘ਚ ਮਿਲਾ ਕੇ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਸੇਬ ਦੇ ਸਿਰਕੇ ਦਾ ਸੇਵਨ ਕਰੋ।
ਗਲਾ ਖ਼ਰਾਬ – ਮੌਸਮ ਬਦਲਣ ਦੇ ਨਾਲ ਹੀ ਗਲਾ ਖ਼ਰਾਬ ਅਤੇ ਖਾਂਸੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਸੌਣ ਤੋਂ ਇੱਕ ਘੰਟਾ ਪਹਿਲਾਂ ਇੱਕ ਚੱਮਚ ਸਿਰਕੇ ਨੂੰ ਕੋਸੇ ਪਾਣੀ ‘ਚ ਮਿਲਾ ਕੇ ਪੀਓ। ਸੇਬ ਦੇ ਸਿਰਕੇ ‘ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਖ਼ਰਾਬ ਗਲੇ ਨੂੰ ਜਲਦੀ ਠੀਕ ਕਰਦੇ ਹਨ।
ਜੋੜਾਂ ਦਾ ਦਰਦ – ਮਾਸਪੇਸ਼ੀਆਂ ਕਮਜ਼ੋਰ ਹੋਣ ਦੀ ਵਜ੍ਹਾ ਤੋਂ ਕਈ ਵਾਰ ਜੋੜਾ ‘ਚ ਤੇਜ਼ ਦਰਦ ਹੁੰਦਾ ਹੈ। ਅਜਿਹੇ ‘ਚ ਦੋ ਚੱਮਚ ਸੇਬ ਦੇ ਸਿਰਕੇ ਨੂੰ ਕੋਸੇ ਪਾਣੀ ‘ਚ ਮਿਲਾ ਕੇ ਪੀਓ। ਇਸ ਨਾਲ ਸ਼ਰੀਰ ਨੂੰ ਪੋਟੈਸ਼ੀਅਮ ਮਿਲਦਾ ਹੈ ਜਿਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
ਬੈਕਟੀਰੀਆ ਤੋਂ ਬਚਾਅ – ਐਸਟਿਕ ਐਸਿਡ ਨਾਲ ਭਰਪੂਰ ਸੇਬ ਦੇ ਸਿਰਕੇ ਨਾਲ ਬਣੇ ਇਸ ਕਾੜ੍ਹੇ ਦਾ ਸੇਵਨ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਕੇ ਸ਼ਰੀਰ ਦੀ ਬੀਮਾਰੀਆਂ ਤੋਂ ਸੁਰੱਖਿਆ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਪੇਟ ਦੇ ਕੀੜੇ ਵੀ ਮਰ ਜਾਂਦੇ ਹਨ ਜਿਸ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ।
ਸੂਰਜਵੰਸ਼ੀ ਦੀ ਡੱਬੀ