ਸਿੰਬਾ ‘ਚ ਅਜੇ ਦੇਵਗਨ ਨੇ ਇੱਕ ਕੈਮਿਓ ਰੋਲ ਕੀਤਾ ਹੈ। ਜਲਦੀ ਹੀ ਰੋਹਿਤ ਇੱਕ ਅਜਿਹੀ ਫ਼ਿਲਮ ਬਣਾਏਗਾ ਜਿਸ ‘ਚ ਅਜੇ ਅਤੇ ਰਣਵੀਰ ਜੁਰਮ ਖ਼ਿਲਾਫ਼ ਇਕੱਠੇ ਲੜਨਗੇ …
ਇਸ ਸਮੇਂ ਅਜੇ ਦੇਵਗਨ ਇੱਕ ਇਤਿਹਾਸਕ ਫ਼ਿਲਮ ਤਾਨਾਜੀ ‘ਚ ਰੁੱਝਾ ਹੋਇਆ ਹੈ। ਇਸ ਨੂੰ ਅਜੇ ਦਾ ਪ੍ਰੋਡਕਸ਼ਨ ਹਾਊਸ ਬਣਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਲੰਬੇ ਅਰਸੇ ਬਾਅਦ ਅਜੇ ਅਤੇ ਕਾਜੋਲ ਦੀ ਜੋੜੀ ਦਰਸ਼ਕਾਂ ਨੂੰ ਵੇਖਣ ਲਈ ਮਿਲੇਗੀ …
ਫ਼ਿਲਮ ਸਿੰਬਾ ਨੇ ਬੌਕਸ ਆਫ਼ਿਸ ‘ਤੇ ਚੰਗੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਨਾਲ ਹੀ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣੀਆਂ ਅੱਠ ਫ਼ਿਲਮਾਂ ਪਰਦੇ ‘ਤੇ ਲਗਾਤਾਰ 100 ਕਰੋੜ ਕਲੱਬ ‘ਚ ਸ਼ਾਮਿਲ ਹੋ ਗਈਆਂ ਹਨ ਅਤੇ ਇਹ ਰਿਕਾਰਡ ਬਣਾਉਣ ਵਾਲਾ ਉਹ ਇਕਲੌਤਾ ਨਿਰਦੇਸ਼ਕ ਬਣ ਗਿਆ ਹੈ। ਅਸਲ ‘ਚ ਰੋਹਿਤ ਜਾਣਦਾ ਹੈ ਕਿ ਦਰਸ਼ਕਾਂ ਨੂੰ ਕੀ ਪਸੰਦ ਹੈ, ਅਤੇ ਇਸੇ ਲਈ ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਬੌਲੀਵੁਡ ਨੂੰ ਦੇ ਰਿਹਾ ਹੈ।
ਸਿੰਬਾ ‘ਚ ਪਹਿਲੀ ਵਾਰ ਉਸ ਨੇ ਰਣਵੀਰ ਸਿੰਘ ਨਾਲ ਕੰਮ ਕੀਤਾ ਜਿਸ ਨੇ ਬੌਕਸ ਔਫ਼ਿਸ ‘ਤੇ ਧਮਾਲ ਮਚਾਈ। ਇਹ ਤੇਲੁਗੁ ਫ਼ਿਲਮ ਟੈਂਪਰ ਦਾ ਹਿੰਦੀ ਰੀਮੇਕ ਸੀ, ਪਰ ਰੋਹਿਤ ਨੇ ਇਸ ਦੀ ਸਕ੍ਰਿਪਟ ‘ਚ ਕੁੱਝ ਤਬਦੀਲੀਆਂ ਕੀਤੀਆਂ ਹਨ ਅਤੇ ਆਪਣੇ ਹਿਸਾਬ ਨਾਲ ਇਸ ਨੂੰ ਬਣਾਇਆ ਹੈ। ਸਿੰਬਾ ‘ਚ ਅਜੈ ਦੇਵਗਨ ਵੀ ਨਜ਼ਰ ਆਇਆ ਹੈ। ਉਸ ਦੀ ਐਂਟਰੀ ਫ਼ਿਲਮ ਵਿੱਚ ਇੱਕ ਖ਼ਾਸ ਮੋੜ ‘ਤੇ ਹੁੰਦੀ ਹੈ ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ।
ਕਿਸੇ ਮਹਿਮਾਨ ਕਲਾਕਾਰ ਦੇ ਰੂਪ ‘ਚ ਕਿਵੇਂ ਕਿਸੇ ਵੱਡੇ ਅਦਾਕਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ ਇਹ ਵੀ ਰੋਹਿਤ ਨੇ ਇਸ ਫ਼ਿਲਮ ‘ਚ ਦਿਖਾ ਦਿੱਤਾ ਹੈ। ਵੈਸੇ, ਜ਼ਿਆਦਾਤਰ ਫ਼ਿਲਮ ਨਿਰਦੇਸ਼ਕ ਮਹਿਮਾਨ ਕਲਾਕਾਰ ਨੂੰ ਵੀ ਸਟਾਰ ਦੇ ਬਰਾਬਰ ਦਾ ਫ਼ਿਲਮ ਵਿੱਚ ਵਿਖਾ ਦਿੰਦੇ ਹਨ। ਹੁਣ ਜਾਣਕਾਰੀ ਮਿਲੀ ਹੈ ਕਿ ਰੋਹਿਤ ਇੱਕ ਅਜਿਹੀ ਫ਼ਿਲਮ ਦੀ ਯੋਜਨਾ ਬਣਾ ਰਿਹਾ ਹੈ ਜਿਸ ‘ਚ ਸਿੰਬਾ ਅਤੇ ਸਿੰਘਮ ਇਕੱਠੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਦੇ ਨਜ਼ਰ ਆਉਣਗੇ।
ਸਿੰਬਾ ਦੀ ਸਫ਼ਲਤਾ ਤੋਂ ਬਾਅਦ ਰੋਹਿਤ ਹੁਣ ਇਸ ਨੂੰ ਸੀਰੀਜ਼ ਦਾ ਰੂਪ ਦੇਣਾ ਚਾਹੁੰਦਾ ਹੈ। ਉਸ ਦੀ ਯੋਜਨਾ ਹੈ ਕਿ ਅਗਲੀ ਫ਼ਿਲਮ ਅਜੈ ਅਤੇ ਰਣਵੀਰ ਨੂੰ ਇਕੱਠਿਆਂ ਲੈ ਕੇ ਬਣਾਈ ਜਾਵੇ। ਜ਼ਿਕਰਯੋਗ ਹੈ ਕਿ ਰੋਹਿਤ ਕੋਲ ਪਹਿਲਾਂ ਹੀ ਗੋਲਮਾਲ ਅਤੇ ਸਿੰਘਮ ਬੌਲੀਵੁੱਡ ਦੀਆਂ ਦੋ ਸੁਪਰਹਿੱਟ ਸੀਰੀਜ਼ ਹਨ ਅਤੇ ਹੁਣ ਉਹ ਸਿੰਬਾ ਨੂੰ ਤੀਜੀ ਸੀਰੀਜ਼ ਦੇ ਰੂਪ ‘ਚ ਚਲਾਉਣਾ ਚਾਹੁੰਦਾ ਹੈ। ਖ਼ੈਰ, ਅਜੇ ਇਸ ਵਿੱਚ ਸਮਾਂ ਲੱਗੇਗਾ। ਵੈਸੇ, ਰੋਹਿਤ ਦੀ ਅਗਲੀ ਫ਼ਿਲਮ ਸੂਰਯਾਵੰਸ਼ੀ ‘ਚ ਅਕਸ਼ੇ ਕੁਮਾਰ ਇੱਕ ਪੁਲੀਸ ਅਫ਼ਸਰ ਦਾ ਰੋਲ ਨਿਭਾਏਗਾ।