ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਦਿਨ ਵਿੱਚ ਘੱਟ ਤੋਂ ਘੱਟ ਇੱਕ ਵਾਰ ਤਾਂ ਅੰਡਾ ਖਾਣਾ ਜ਼ਰੂਰ ਪਸੰਦ ਕਰਦੇ ਹਨ। ਅੰਡਾ ਖਾਣ ਨਾਲ ਤੁਹਾਡੇ ਸ਼ਰੀਰ ਨੂੰ ਜ਼ਰੂਰੀ ਪ੍ਰੋਟੀਨ, ਕੈਲਸ਼ੀਅਮ, ਵਾਇਟਾਮਿਨਜ਼ ਅਤੇ ਮਿਨਰਲਜ਼ ਮਿਲਦੇ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਅੰਡੇ ਖਾਣ ਦੇ ਕੁੱਝ ਫ਼ਾਇਦੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫ਼ਾਇਦਿਆਂ ਬਾਰੇ …
ਟੈਨਸ਼ਨ ਦੂਰ ਕਰੋ – ਅੰਡੇ ਵਿੱਚ ਮੌਜੂਦ ਵਾਇਟਾਮਿਨ ਬੀ-12 ਟੈਨਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਉਂਝ ਹੀ ਇਸ ਵਿੱਚ ਮੌਜੂਦ ਕੁੱਝ ਤੱਤ ਡਿਪ੍ਰੈਸ਼ਨ ਦੂਰ ਕਰਨ ਵਿੱਚ ਵੀ ਮਦਦ ਕਰਦੇ ਹਨ।
ਚਮੜੀ ਲਈ ਫ਼ਾਇਦੇਮੰਦ – ਅੰਡੇ ਦੀ ਜ਼ਰਦੀ ਨੂੰ ਫ਼ੇਸਪੈਕ ਜਾਂ ਮਾਸਕ ਦੀ ਤਰ੍ਹਾਂ ਲਾ ਕੇ ਵੀ ਤੁਸੀਂ ਚਮੜੀ ਦੀਆਂ ਝੁਰੜੀਆਂ ਨੂੰ ਘੱਟ ਕਰ ਸਕਦੇ ਹੋ।
ਅੱਖਾਂ ਦੀ ਰੌਸ਼ਨੀ ਵਧਾਏ – ਅੰਡੇ ਵਿੱਚ ਭਰਪੂਰ ਮਾਤਰਾ ਵਿੱਚ ਕੈਰੋਟਿਨਾਈਡਜ਼ ਮੌਜੂਦ ਹੁੰਦਾ ਹੈ ਜੋ ਅੱਖਾਂ ਲਈ ਬੇਹੱਦ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਇੱਕ ਅੰਡਾ ਖਾਣ ਨਾਲ ਮੋਤਿਆਬਿੰਦ ਦਾ ਖ਼ਤਰਾ ਵੀ ਨਹੀਂ ਰਹਿੰਦਾ।
ਯਾਦਦਾਸ਼ਤ ਤੇਜ਼ ਕਰੇ – ਅੰਡੇ ਵਿੱਚ ਮੌਜੂਦ ਓਮੈਗਾ 3 ਵਾਇਟਾਮਿਨ ਅਤੇ ਫ਼ੈਟੀ ਐਸਿਡ ਦਿਮਾਗ਼ ਲਈ ਬਹੁਤ ਹੀ ਫ਼ਾਇਦੇਮੰਦ ਹੈ। ਅੰਡੇ ਵਿੱਚ ਮੌਜੂਦ ਕੋਲੀਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
ਵਾਲਾਂ ਲਈ ਫ਼ਾਇਦੇਮੰਦ – ਅੰਡੇ ਦੇ ਪੀਲੇ ਹਿੱਸੇ ਵਿੱਚ ਬਾਓਟਿਕ ਹੁੰਦਾ ਹੈ ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ। ਅੰਡੇ ਦੇ ਪੀਲੇ ਹਿੱਸੇ ਨੂੰ ਵਾਲਾਂ ਵਿੱਚ ਲਗਾਉਣ ਨਾਲ ਵਾਲ ਕੋਮਲ ਅਤੇ ਮੁਲਾਇਮ ਹੁੰਦੇ ਹਨ।
ਐਨਰਜੀ ਨਾਲ ਭਰਪੂਰ – ਨਾਸ਼ਤੇ ਵਿੱਚ ਅੰਡਾ ਖਾਣ ਨਾਲ ਤੁਸੀਂ ਦਿਨ ਭਰ ਐਨਰਜੀ ਨਾਲ ਭਰਪੂਰ ਰਹਿੰਦੇ ਹੋ। ਇਹ ਤੁਹਾਡੀ ਕੰਮ ਕਰਨ ਦੀ ਤਾਕਤ ਨੂੰ ਵਧਾਉਂਦਾ ਹੈ।
ਭਾਰ ਵਧਾਉਣ ਅਤੇ ਘਟਾਉਣ ਵਿੱਚ ਮਦਦਗਾਰ – ਜੇ ਤੁਸੀਂ ਵੀ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੰਡੇ ਦਾ ਸਿਰਫ਼ ਸਫ਼ੇਦ ਭਾਗ ਹੀ ਖਾਓ। ਇਸ ਨਾਲ ਕਾਫ਼ੀ ਦੇਰ ਤਕ ਤੁਹਾਡਾ ਪੇਟ ਭਰਿਆ ਰਹੇਗਾ ਅਤੇ ਤੁਸੀਂ ਓਵਰਡਾਈਟ ਤੋਂ ਵੀ ਬਚ ਸਕਦੇ ਹੋ। ਉਂਝ ਵੀ ਜਿਨ੍ਹਾਂ ਲੋਕਾਂ ਨੇ ਭਾਰ ਵਧਾਉਣਾ ਹੈ, ਉਨ੍ਹਾਂ ਨੂੰ ਅੰਡੇ ਦਾ ਪੀਲਾ ਹਿੱਸਾ ਖਾਣਾ ਚਾਹੀਦਾ ਹੈ।
ਸੂਰਜਵੰਸ਼ੀ ਦੀ ਡੱਬੀ