ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਊਸ ‘ਚ ਸ਼ਨੀਵਾਰ ਨੂੰ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਤੋਂ ਬਾਅਦ ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ ਸਮੇਤ 15 ਅਧਿਕਾਰੀਆਂ ਨੇ ਅਸਤੀਫੇ ਦੇ ਦਿੱਤੇ ਹਨ। ਉੱਥੇ ਹੀ ਜਦੋਂ ਇਸ ਬਾਰੇ ਜੀ.ਕੇ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਖਿਲਾਫ ਸਾਜਿਸ਼ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਮੇਰੇ ਉੱਪਰ ਲੱਗੇ ਦੋਸ਼ ਨਹੀਂ ਹਟਦੇ, ਉਦੋਂ ਤੱਕ ਅਹੁਦਾ ਨਹੀਂ ਲਵਾਂਗਾ।
ਜ਼ਿਕਰਯੋਗ ਹੈ ਕਿ 19 ਜਨਵਰੀ ਯਾਨੀ ਅੱਜ ਹੋਣ ਵਾਲੀ ਚੋਣਾਂ ‘ਤੇ ਤੀਸ ਹਜ਼ਾਰੀ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਰੋਕ ਲੱਗਾ ਦਿੱਤੀ ਗਈ ਸੀ।