ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੀਬੀ ਜਗੀਰ ਕੌਰ ਨੂੰ ਬੇਟੀ ਦੇ ਕਤਲ ਮਾਮਲੇ ਵਿਚ ਵੱਡੀ ਰਾਹਤ ਦਿੰਦਿਆਂ ਉਹਨਾਂ ਨੂੰ ਇਸ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਹਾਈਕੋਰਟ ਨੇ ਹਰਪ੍ਰੀਤ ਕੌਰ ਉਰਫ ਰੋਜੀ ਦੀ ਹੱਤਿਆ ਮਾਮਲੇ ਵਿਚ ਦੋਸ਼ੀ ਬੀਬੀ ਜਗੀਰ ਕੌਰ ਤੋ ਹੋਰਨਾਂ ਨੂੰ ਸੀਬੀਆਈ ਕੋਰਟ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਜਿਸ ਦੇ ਤਹਿਰ ਸੀਬੀਆਈ ਕੋਰਟ ਨੇ ਪੰਜ ਸਾਲ ਦੀ ਸਜਾ ਸੁਣਾਈ ਸੀ।
ਦੱਸਣਯੋਗ ਹੈ ਕਿ ਬੀਬੀ ਜਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਦੀ 20 ਅਪਰੈਲ 2000 ਨੂੰ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਸੀ। ਇਸ ਤੋਂ ਦੂਸਰੇ ਦਿਨ ਹਰਪ੍ਰੀਤ ਕੌਰ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ ਸੀ। ਇਸ ਤੋਂ ਕੁਝ ਦਿਨਾਂ ਮਗਰੋਂ ਬੈਗੋਵਾਲ ਨਿਵਾਸੀ ਕਮਲਜੀਤ ਸਿੰਘ ਨੇ ਕਿਹਾ ਸੀ ਕਿ ਉਹ ਹਰਪ੍ਰੀਤ ਦਾ ਪਤੀ ਹੈ ਅਤੇ ਹਰਪ੍ਰੀਤ ਗਰਭਵਤੀ ਸੀ, ਜਿਸ ਤੋਂ ਬਾਅਦ ਕਮਲਜੀਤ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।
ਸੀਬੀਆਈ ਨੇ 3 ਅਕਤੂਬਰ 2000 ਨੂੰ ਬੀਬੀ ਜਗੀਰ ਕੌਰ ਸਮੇਤ ਪਰਮਜੀਤ ਸਿੰਘ, ਸੱਤਿਆ ਦੇਵੀ, ਦਲਵਿੰਦਰ ਕੌਰ, ਹਰਵਿੰਦਰ ਸਿੰਘ, ਸੰਜੀਵ ਕੁਮਾਰ, ਬਲਵਿੰਦਰ ਸਿੰਘ ਤੇ ਨਿਸ਼ਾਨ ਸਿੰਘ ਖਿਲਾਫ ਹੱਤਿਆ, ਜਬਰਦਸਤੀ ਗਰਭਪਾਤ ਕਰਨ ਅਤੇ ਹੱਤਿਆ ਦੀ ਸਾਜਿਸ਼ ਰਚਨ ਤਹਿਤ ਮਾਮਲਾ ਦਰਜ ਕੀਤਾ ਸੀ।