ਬੌਲੀਵੁਡ ਇੰਡਸਟਰੀ ‘ਚ ਹਿੱਟ ਫ਼ਿਲਮਾਂ ਦੇ ਸੀਕੁਅਲਜ਼ ਬਣਾਉਣਾ ਆਮ ਗੱਲ ਹੈ। ਇਸ ‘ਚ ਹੁਣ ਰਾਣੀ ਮੁਰਖਜੀ ਦੀ ਫ਼ਿਲਮ ਮਰਦਾਨੀ ਦਾ ਨਾਂ ਵੀ ਜੁੜਨ ਜਾ ਰਿਹਾ ਹੈ। ਰਾਣੀ ਜਲਦੀ ਹੀ ਆਪਣੀ ਇਸ ਹਿੱਟ ਫ਼ਿਲਮ ਦਾ ਸੀਕੁਅਲ ਲੈ ਕੇ ਆਉਣ ਵਾਲੀ ਹੈ ਜਿਸ ‘ਚ ਉਸ ਨੇ ਇੱਕ ਪੁਲੀਸ ਅਫ਼ਸਰ ਦਾ ਕਿਰਦਾਰ ਨਿਭਾਇਆ ਸੀ। ਇਸ ਗੱਲ ਦੀ ਜਾਣਕਾਰੀ ਯਸ਼ਰਾਜ ਫ਼ਿਲਮਜ਼ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ।
ਇੰਨਾ ਹੀ ਨਹੀਂ, ਤਰੁਣ ਆਦਰਸ਼ ਨੇ ਵੀ ਕੁੱਝ ਦਿਨ ਪਹਿਲਾਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਅਭਿਨੇਤਰੀ ਰਾਣੀ ਮੁਖਰਜੀ ਜਲਦ ਹੀ ਆਪਣੀ ਅਗਲੀ ਫ਼ਿਲਮ ਮਰਦਾਨੀ 2 ਲੈ ਕੇ ਆ ਰਹੀ ਹੈ। ਇਸ ਦਾ ਨਿਰਦੇਸ਼ਨ ਗੋਪੀ ਪੁਥਰਨ ਕਰੇਗਾ ਜਿਸ ਨੇ ਇਸ ਦੇ ਪਹਿਲੇ ਭਾਗ ਨੂੰ ਲਿਖਿਆ ਸੀ। ਇਸ ਫ਼ਿਲਮ ਨੂੰ ਆਦਿਤਿਆ ਚੋਪੜਾ ਪ੍ਰੋਡਿਊਸ ਕਰੇਗਾ।