ਨਾਸ਼ਤੇ ‘ਚ ਲੋਕ ਸੈਂਡਵਿਚ ਖਾਣਾ ਬਹੁਤ ਪਸੰਦ ਕਰਦੇ ਹਨ। ਅਜਿਹੇ ‘ਚ ਤੁਸੀਂ ਮਸ਼ਰੂਮ ਸੈਂਡਵਿਚ ਬਣਾ ਕੇ ਸਾਰਿਆਂ ਨੂੰ ਖ਼ੁਸ਼ ਕਰ ਸਕਦੇ ਹੋ। ਬਣਾਉਣ ‘ਚ ਆਸਾਨ ਹੋਣ ਦੇ ਨਾਲ-ਨਾਲ ਇਹ ਬੇਹੱਦ ਸੁਆਦੀ ਅਤੇ ਹੈਲਦੀ ਵੀ ਹੋਣਗੇ। ਤਾਂ ਚਲੋ ਜਾਣਦੇ ਹਾਂ ਨਾਸ਼ਤੇ ‘ਚ ਮਸ਼ਰੂਮ ਸੈਂਡਵਿਚ ਬਣਾਉਣ ਦੀ ਆਸਾਨ ਰੈਸਿਪੀ।
ਸਮੱਗਰੀ
ਮਸ਼ਰੂਮ-600 ਗ੍ਰਾਮ
ਹਰੀ ਮਿਰਚ-4
ਕਾਲੀ ਮਿਰਚ-4 ਚੱਮਚ
ਵ੍ਹਾਈਟ ਬ੍ਰੈੱਡ-12 ਸਲਾਈਸਿਜ਼
ਚੀਜ਼-1 ਕੱਪ
ਰਿਫ਼ਾਈਨਡ ਤੇਲ-2 ਚੱਮਚ
ਨਮਕ ਸੁਆਦ ਮੁਤਾਬਿਕ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਨਾਨ ਸਟਿਕ ਪੈਨ ‘ਚ ਤੇਲ ਗਰਮ ਕਰੋ। ਫ਼ਿਰ ਇਸ ‘ਚ ਮਸ਼ਰੂਮਜ਼ ਪਾ ਕੇ 8-10 ਮਿੰਟ ਲਈ ਫ਼੍ਰਾਈ ਕਰੋ। ਇਸ ਤੋਂ ਬਾਅਦ ਇਸ ‘ਚ ਹਰੀ ਮਿਰਚ ਪਾ ਕੇ ਨਮਕ ਅਤੇ ਕਾਲੀ ਮਿਰਚ ਪਾ ਕੇ ਭੁੰਨੋ।
ਫ਼੍ਰਾਈ ਕਰਨ ਤੋਂ ਬਾਅਦ ਇਸ ਨੂੰ ਇੱਕ ਬਾਊਲ ‘ਚ ਕੱਢ ਲਓ।
ਫ਼ਿਰ ਛੇ ਬ੍ਰੈੱਡ ਸਲਾਈਸਿਜ਼ ‘ਤੇ ਬਰਾਬਰ ਮਾਤਰਾ ‘ਚ ਮਸ਼ਰੂਮ ਮਿਕਸਚਰ ਪਾਓ। ਫ਼ਿਰ ਦੂਜੀ ਬ੍ਰੈੱਡ ਸਲਾਈਸ ਇਸ ਦੇ ਉੱਪਰ ਰੱਖ ਕੇ ਕਵਰ ਕਰੋ। ਇਸ ਤੋਂ ਬਾਅਦ ਇਸ ਦੇ ਉਪਰ 1/2 ਚੱਮਚ ਮੱਖਣ ਪਾ ਕੇ ਤਵੇ ‘ਤੇ ਦੋਹਾਂ ਸਾਈਡਾਂ ‘ਤੋਂ ਗੋਲਡਨ ਬ੍ਰਾਊਨ ਹੋਣ ਤਕ ਫ਼੍ਰਾਈ ਕਰੋ। ਤੁਹਾਡੇ ਮਸ਼ਰੂਮ ਸੈਂਡਵਿਚ ਬਣ ਕੇ ਤਿਆਰ ਹਨ। ਇਨ੍ਹਾਂ ਨੂੰ ਚਾਹ ਜਾਂ ਸੌਸ ਨਾਲ ਗਰਮਾ-ਗਰਮ ਸਰਵ ਕਰੋ।