ਸਰਦੀਆਂ ‘ਚ ਬੀਮਾਰੀਆਂ ਤੋਂ ਬਚਣ ਲਈ ਲੋਕ ਦੁੱਧ ਤੁਲਸੀ ਜਾਂ ਇਲਾਇਚੀ ਮਿਲਾ ਕੇ ਪੀਂਦੇ ਹਨ, ਪਰ ਅੱਜ ਅਸੀਂ ਤੁਹਾਨੂੰ ਬਾਦਾਮਾਂ ਵਾਲਾ ਦੁੱਧ ਪੀਣ ਦੇ ਫ਼ਾਇਦੇ ਦੱਸਣ ਜਾ ਰਹੇ ਹਾਂ। ਦੁੱਧ ‘ਚ ਮੌਜੂਦ ਕੈਲਸ਼ੀਅਮ ਅਤੇ ਜ਼ਰੂਰ ਪੋਸ਼ਕ ਤੱਤਾਂ ਕਾਰਨ ਇਸ ਨੂੰ ਕੰਪਲੀਟ ਫ਼ੂਡ ਕਿਹਾ ਜਾਂਦਾ ਹੈ। ਉੱਥੇ ਹੀ ਬਾਦਾਮ ਦਿਮਾਗ਼ ਤੇਜ਼ ਕਰਨ ਦੇ ਨਾਲ ਸਿਹਤ ਨੂੰ ਵੀ ਦਰੁਸਤ ਰੱਖਦੇ ਹਨ। ਅਜਿਹੇ ‘ਚ ਜੇਕਰ ਇਨ੍ਹਾਂ ਦੋਹਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਇਨ੍ਹਾਂ ਨਾਲ ਮਿਲਣ ਵਾਲੇ ਫ਼ਾਇਦੇ ਵੀ ਦੋ ਗੁਣਾ ਵੱਧ ਜਾਣਗੇ।
ਕਿਉਂ ਪੀਣਾ ਚਾਹੀਦਾ ਬਾਦਾਮਾਂ ਵਾਲਾ ਦੁੱਧ?
ਅਸਲ ‘ਚ ਬਾਦਾਮਾਂ ਦੀ ਤਾਸੀਰ ਅਜਿਹੀ ਹੁੰਦੀ ਹੈ ਕਿ ਬਾਦਾਮਾਂ ਵਾਲਾ ਦੁੱਧ ਕਿਸੇ ਵੀ ਮੌਸਮ ਵਿੱਚ ਪੀਣ ਨਾਲ ਸ਼ਰੀਰ ਨੂੰ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ, ਇਹ ਸਰਦੀਆਂ ‘ਚ ਹੋਣ ਵਾਲੇ ਸਰਦੀ-ਖ਼ਾਂਸੀ, ਜ਼ੁਕਾਮ, ਇਨਫ਼ੈਕਸ਼ਨਜ਼ ਅਤੇ ਹੋਰ ਬੀਮਾਰੀਆਂ ਤੋਂ ਵੀ ਸ਼ਰੀਰ ਨੂੰ ਸੁਰੱਖਿਅਤ ਰੱਖਦਾ ਹੈ।
ਬਾਦਾਮਾਂ ਵਾਲੇ ਦੁੱਧ ‘ਚ ਮੌਜੂਦ ਪੋਸ਼ਕ ਤੱਤ – ਇੱਕ ਕੱਪ ਬਾਦਾਮ ਦੇ ਦੁੱਧ ‘ਚ 1.5 ਗ੍ਰਾਮ ਪ੍ਰੋਟੀਨ, 516 ਐੱਮ ਜੀ ਕੈਲਸ਼ੀਅਮ, 39 ਕੈਲੋਰੀਜ਼, 5 ਗ੍ਰਾਮ ਫ਼ਾਈਬਰ, 3 ਗ੍ਰਾਮ ਫ਼ੈਟ, 1.5 ਕਾਰਬੋਹਾਈਡ੍ਰੇਟਸ, 0 ਗ੍ਰਾਮ ਸ਼ੂਗਰ ਅਤੇ 50 ਫ਼ੀਸਦੀ ਵਾਇਟਾਮਿਨ ਈ ਹੁੰਦਾ ਹੈ। ਇਹੀ ਨਹੀਂ ਬਾਦਾਮ ਦੇ ਦੁੱਧ ‘ਚ ਵਿਟਾਮਿਨ ਡੀ, ਬੀ ਅਤੇ ਈ ਵੀ ਕਾਫ਼ੀ ਮਾਤਰਾ ‘ਚ ਮੌਜੂਦ ਹੁੰਦੇ ਹਨ।
ਬਾਦਾਮਾਂ ਵਾਲਾ ਦੁੱਧ ਪੀਣ ਦੇ ਫ਼ਾਇਦੇ
ਦਿਲ ਲਈ ਫ਼ਾਇਦੇਮੰਦ – ਬਾਦਾਮਾਂ ਵਾਲੇ ਦੁੱਧ ‘ਚ ਕੋਲੈਸਟੋਰਲ ਨਹੀਂ ਹੁੰਦਾ। ਨਾਲ ਹੀ ਇਸ ‘ਚ ਕਈ ਪ੍ਰਕਾਰ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਚੋਂ ਬਚੇ ਰਹਿੰਦੇ ਹੋ।
ਮਜ਼ਬੂਤ ਹੱਡੀਆਂ – ਕੈਲਸ਼ੀਅਮ ਅਤੇ ਵਾਇਟਾਮਿਨ ਡੀ ਨਾਲ ਭਰਪੂਰ ਹੋਣ ਕਾਰਨ ਬਾਦਾਮਾਂ ਵਾਲਾ ਦੁੱਧ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਇਲਾਵਾ ਬਾਦਾਮ ਵਾਲਾ ਦੁੱਧ ਪੀਣ ਨਾਲ ਆਰਥਰਾਈਟੱਸ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
ਅੱਖਾਂ ਨੂੰ ਸੁਰੱਖਿਅਤ ਰੱਖੇ – ਇਸ ‘ਚ ਵਾਇਟਾਮਿਨ ਏ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ ਜੋ ਕਿ ਅੱਖਾਂ ਲਈ ਫ਼ਾਇਦੇਮੰਦ ਹੈ। ਇਸ ਨਾਲ ਨਾ ਸਿਰਫ਼ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਸਗੋਂ ਇਹ ਦੁੱਧ ਅੱਖਾਂ ਸਬੰਧੀ ਸਮੱਸਿਆਵਾਂ ਤੋਂ ਵੀ ਬਚਾਅ ਕਰਦਾ ਹੈ।
ਭਾਰ ਘੱਟ ਕਰੇ – ਬਾਦਾਮਾਂ ਵਾਲੇ ਦੁੱਧ ‘ਚ ਕੈਲੋਰੀਜ਼ ਬਹੁਤ ਘੱਟ ਹੁੰਦੀਆਂ ਹਨ ਇੱਕ ਕੱਪ ਬਾਦਾਮ ਦੇ ਦੁੱਧ ‘ਚ ਸਿਰਫ਼ 30 ਕੈਲੋਰੀਜ਼ ਹੁੰਦੀਆਂ ਹਨ ਜਦਕਿ ਫ਼ੁੱਲ ਫ਼ੈਟ ਮਿਲਕ ‘ਚ 146 ਕੈਲੋਰੀਜ਼ ਹੁੰਦੀਆਂ ਹਨ। ਅਜਿਹੇ ‘ਚ ਬਾਦਾਮ ਦਾ ਦੁੱਧ ਭਾਰ ਨੂੰ ਜ਼ਿਆਦਾ ਤੇਜ਼ੀ ਨਾਲ ਘੱਟ ਕਰਦਾ ਹੈ ਨਾਲ ਹੀ ਇਹ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਅਤੇ ਇਸ ਨਾਲ ਸ਼ਰੀਰ ਨੂੰ ਐਨਰਜੀ ਵੀ ਮਿਲਦੀ ਹੈ।
ਮਜ਼ਬੂਤ ਇਮਿਊਨ ਸਿਸਟਮ – ਇਹ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਜਿਸ ਨਾਲ ਤੁਸੀਂ ਸਰਦੀਆਂ ‘ਚ ਹੋਣ ਵਾਲੀ ਸਰਦੀ, ਖ਼ਾਂਸੀ, ਬੁਖ਼ਾਰ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
ਬੱਚਿਆਂ ਲਈ ਫ਼ਾਇਦੇਮੰਦ – ਬੱਚਿਆਂ ਲਈ ਵੀ ਬਾਦਾਮਾਂ ਵਾਲਾ ਦੁੱਧ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਨਾਲ ਦਿਮਾਗ਼ ਤੇਜ਼ ਹੁੰਦਾ ਹੈ ਅਤੇ ਸ਼ਰੀਰ ‘ਚ ਐਨਰਜੀ ਵੀ ਬਣੀ ਰਹਿੰਦੀ ਹੈ। ਨਾਲ ਹੀ ਬਾਦਾਮਾਂ ਵਾਲਾ ਦੁੱਧ ਪੀਣ ਨਾਲ ਸਰਦੀ-ਜ਼ੁਕਾਮ ਤੋਂ ਵੀ ਬਚਾਅ ਰਹਿੰਦਾ ਹੈ।
ਬਲੱਡ ਸ਼ੂਗਰ ਨੂੰ ਕਰੇ ਕੰਟਰੋਲ – ਇਹ ਗਾਂ ਦੇ ਦੁੱਧ ਦੇ ਮੁਕਾਬਲੇ ਬਲੱਡ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਨਹੀਂ ਵਧਾਉਂਦਾ। ਨਾਲ ਹੀ ਇਹ ਲੋਅ ਗਲਾਈਸਿਮਿਕ ਇੰਡੈਕਸ ਦੇ ਨਾਲ ਆਉਂਦਾ ਹੈ, ਇਸ ਲਈ ਇਹ ਸ਼ਰੀਰ ‘ਚ ਫ਼ੈਟ ਦੇ ਰੂਪ ‘ਚ ਸਟੋਰ ਨਹੀਂ ਹੋ ਪਾਉਂਦਾ ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।
ਪਾਚਨ ਤੰਤਰ ਨੂੰ ਮਜ਼ਬੂਤ ਬਣਾਏ – ਫ਼ਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ ਜਿਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
ਤਨਾਅ ਅਤੇ ਡਿਪ੍ਰੈਸ਼ਨ ਤੋਂ ਛੁਟਕਾਰਾ – ਡਿਪ੍ਰੈਸ਼ਨ ਨਾਲ ਦਿਮਾਗ਼ ਅਤੇ ਦਿਲ ‘ਤੇ ਸਿੱਧਾ ਅਤੇ ਖ਼ਤਰਨਾਕ ਅਸਰ ਪੈਂਦਾ ਹੈ। ਜੇਕਰ ਤੁਹਾਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਹੈ ਤਾਂ ਹਲਕਾ ਗਰਮ ਬਾਦਾਮਾਂ ਵਾਲਾ ਦੁੱਧ ਪੀਓ। ਇਸ ਨਾਲ ਤੁਹਾਡਾ ਤਨਾਅ ਵੀ ਦੂਰ ਭੱਜ ਜਾਵੇਗਾ ਅਤੇ ਤੁਸੀਂ ਡਿਪ੍ਰੈਸ਼ਨ ਤੋਂ ਬਚ ਜਾਵੋਗੇ।
ਮਰਦਾਨਾ ਕਮਜ਼ੋਰੀ ਦੂਰ – ਸਵੇਰ ਵੇਲੇ ਖ਼ਾਲੀ ਪੇਟ ਬਦਾਮਾਂ ਵਾਲਾ ਦੁੱਧ ਪੀਣ ਨਾਲ ਮਰਦਾਂ ਦੇ ਸ਼ੁਕਰਾਉਣੂਆਂ ਵਿੱਚ ਵਾਧਾ ਹੁੰਦਾ ਹੈ ਅਤੇ ਉਨ੍ਹਾਂ ਵਿੱਚ ਤਾਕਤ ਆਉਂਦੀ ਹੈ।
ਸੂਰਜਵੰਸ਼ੀ ਡੱਬੀ