ਨਾਰੀਅਲ ਤੇਲ ਦਾ ਇਸਤੇਮਾਲ ਜ਼ਿਆਦਾਤਰ ਲੋਕ ਚਿਹਰੇ ਅਤੇ ਵਾਲਾਂ ‘ਤੇ ਕਰਦੇ ਹਨ, ਪਰ ਇਸ ‘ਚ ਮੌਜੂਦ ਸਿਹਤ ਸਬੰਧੀ ਗੁਣਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ। ਅਸਲ ‘ਚ ਨਾਰੀਅਲ ਤੇਲ ਨੂੰ ਕੁਦਰਤੀ ਔਸ਼ਧੀ ਵੀ ਮੰਨਿਆ ਜਾਂਦਾ ਹੈ ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦਾ ਹੈ। ਆਓ ਜਾਣਦੇ ਹਾਂ ਸਹੀ ਮਾਤਰਾ ਵਿੱਚ ਨਾਰੀਅਲ ਤੇਲ ਦੇ ਇਸਤੇਮਾਲ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ …
ਦਿਮਾਗ਼ੀ ਵਿਕਾਰ: ਨਾਰੀਅਲ ਤੇਲ ‘ਚ ਫ਼ੈਟੀ ਐਸਿਡ ਮੌਜੂਦ ਹੁੰਦਾ ਹੈ ਜੋ ਸ਼ਰੀਰ ਅਤੇ ਦਿਮਾਗ਼ ਲਈ ਫ਼ਾਇਦੇਮੰਦ ਸਾਬਿਤ ਹੁੰਦਾ ਹੈ। ਇਸ ਲਈ ਨਾਰੀਅਲ ਤੇਲ ‘ਚ ਖਾਣਾ ਪਕਾ ਕੇ ਖਾਓ।
ਭੁੱਖ ਕੰਟਰੋਲ ਕਰੇ: ਜੇਕਰ ਤੁਹਾਨੂੰ ਵੀ ਵਾਰ-ਵਾਰ ਭੁੱਖ ਲੱਗ ਜਾਂਦੀ ਹੈ ਤਾਂ ਨਾਰੀਅਲ ਤੇਲ ਦਾ ਸੇਵਨ ਕਰੋ। ਨਾਰੀਅਲ ਤੇਲ ‘ਚ ਕਾਰਬੋਹਾਈਡ੍ਰੇਟਸ ਅਤੇ ਕੈਲੋਰੀਜ਼ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ ਜੋ ਭੁੱਖ ਨੂੰ ਕੰਟਰੋਲ ‘ਚ ਰੱਖਦੇ ਹਨ।
ਡਾਇਬਟੀਜ਼: ਡਾਇਬਿਟੀਜ਼ ਦੇ ਮਰੀਜ਼ ਲਈ ਨਾਰੀਅਲ ਤੇਲ ਕਾਫ਼ੀ ਫ਼ਾਇਦੇਮੰਦ ਹੈ। ਨਾਰੀਅਲ ਤੇਲ ਸ਼ਰੀਰ ‘ਚ ਇਨਸੁਲਿਨ ਦੀ ਮਾਤਰਾ ਵਧਾ ਦਿੰਦਾ ਹੈ। ਇਸ ਨਾਲ ਡਾਇਬਟੀਜ਼ ਕੰਟਰੋਲ ‘ਚ ਰਹਿੰਦੀ ਹੈ।
ਜੋੜਾਂ ਦਾ ਦਰਦ: ਨਾਰੀਅਲ ਤੇਲ ‘ਚ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਹੱਡੀਆਂ ਦੇ ਵਿਕਾਸ ‘ਚ ਜ਼ਰੂਰੀ ਤੱਤ ਹੈ। ਇਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਤਨਾਅ ਦੂਰ ਕਰੇ: ਤਨਾਅ ਅੱਜਕੱਲ੍ਹ ਹਰ ਵਿਅਕਤੀ ਦੀ ਕਮਜ਼ੋਰੀ ਬਣ ਚੁਕਿਆ ਹੈ। ਜੇਕਰ ਤੁਸੀਂ ਵੀ ਤਨਾਅ ‘ਚੋਂ ਲੰਘ ਰਹੇ ਹੋ ਤਾਂ ਕਨਪਟੀਆਂ ਅਤੇ ਮੱਥੇ ‘ਤੇ ਹਲਕੇ ਹੱਥਾਂ ਨਾਲ ਨਾਰੀਅਲ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਸਿਰਦਰਦ ਅਤੇ ਤਨਾਅ ਦੂਰ ਹੋ ਜਾਂਦਾ ਹੈ।
ਭਾਰ ਘਟਾਏ: ਨਾਰੀਅਲ ਤੇਲ ‘ਚ ਫ਼ੈਟ ਦੀ ਮਾਤਰਾ ਘੱਟ ਹੁੰਦੀ ਹੈ। ਨਾਰੀਅਲ ਤੇਲ ਯੁਕਤ ਭੋਜਨ ਕਰਨ ਨਾਲ ਸ਼ਰੀਰ ਦੀ ਚੁਸਤੀ-ਫ਼ੁਰਤੀ ਵਧਦੀ ਹੈ ਅਤੇ ਸ਼ਰੀਰ ਦਾ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।