ਕੁੱਝ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਵਰੁਣ ਧਵਨ ਆਪਣੇ ਪਿਤਾ ਦੀ ਇੱਕ ਹੋਰ ਰੀਮੇਕ ਫ਼ਿਲਮ ‘ਚ ਨਜ਼ਰ ਆਵੇਗਾ। ਇਹ ਗੋਵਿੰਦਾ ਦੀ ਸੁਪਰਹਿੱਟ ਫ਼ਿਲਮ ਕੁਲੀ ਨੰਬਰ-1 ਸੀ। ਇਹ ਫ਼ਿਲਮ ਵਰੁਣ ਦੇ ਪਿਤਾ ਡੇਵਿਡ ਧਵਨ ਨੇ ਬਣਾਈ ਸੀ ਅਤੇ ਹੁਣ ਡੇਵਿਡ ਇਸ ਦੇ ਰੀਮੇਕ ‘ਚ ਆਪਣੇ ਬੇਟੇ ਵਰੁਣ ਨੂੰ ਲੈਣਾ ਚਾਹੁੰਦਾ ਸੀ। ਫ਼ਿਲਮ ਕੁਲੀ ਨੰਬਰ-1 ਦੇ ਰੀਮੇਕ ਲਈ ਡੇਵਿਡ ਅਤੇ ਵਰੁਣ ਦੇ ਫ਼ੈਨਜ਼ ਕਾਫ਼ੀ ਖ਼ੁਸ਼ ਸਨ, ਪਰ ਹੁਣ ਜਾਣਕਾਰੀ ਮਿਲੀ ਹੈ ਕਿ ਵਰੁਣ ਨੇ ਇਹ ਫ਼ਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਵਰੁਣ ਦਾ ਮੰਨਣਾ ਹੈ ਕਿ ਉਹ ਸਲਮਾਨ ਖ਼ਾਨ ਅਤੇ ਗੋਵਿੰਦਾ ਦੀਆਂ ਸੁਪਰਹਿੱਟ ਫ਼ਿਲਮਾਂ ਦੇ ਰੀਮੇਕ ਲਈ ਕਿੰਨੀ ਵੀ ਮਿਹਨਤ ਕਿਉਂ ਨਾ ਕਰ ਲਵੇ ਪਰ ਲੋਕਾਂ ਦੀ ਪਹਿਲੀ ਪਸੰਦ ਨਹੀਂ ਬਣ ਸਕਦਾ। ਇਸ ਲਈ ਉਸ ਨੇ ਕੁਲੀ ਨੰਬਰ-1 ਦੇ ਰੀਮੇਕ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।