ਕਾਫ਼ੀ ਸਮੇਂ ਤੋਂ ਮੁੰਨਾ ਭਾਈ ਸੀਰੀਜ਼ ਦਾ ਤੀਜਾ ਭਾਗ ਬਣਾਉਣ ਦੀ ਚਰਚਾ ਚੱਲ ਰਹੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਹੁਣ ਸਾਫ਼ ਕਰ ਦਿੱਤਾ ਹੈ ਕਿ ਇਸ ਭਾਗ ਦੀ ਸਕ੍ਰਿਪਟ ਤਿਆਰ ਹੋ ਚੁੱਕੀ ਹੈ ਅਤੇ ਜਲਦ ਹੀ ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਫ਼ਿਲਮ ‘ਚ ਸੰਜੈ ਦੱਤ ਅਤੇ ਅਰਸ਼ਦ ਵਾਰਸੀ ਹੀ ਲੀਡ ਕਿਰਦਾਰਾਂ ‘ਚ ਹੋਣਗੇ, ਪਰ ਅਜੇ ਫ਼ਿਲਮ ਦੀ ਬਾਕੀ ਦੀ ਸਟਾਰ ਕਾਸਟ ਦੀ ਚੋਣ ਨੂੰ ਕੁੱਝ ਦਿਨ ਲੱਗ ਜਾਣਗੇ। ਹਿਰਾਨੀ ਨੇ ਦੱਸਿਆ ਕਿ ਇਸ ਵਾਰ ਵੀ ਸੰਜੇ ਦੱਤ ਅਰਸ਼ਦ ਲਈ ਮਹੱਤਵਪੂਰਣ ਕਿਰਦਾਰ ਫ਼ਾਈਨਲ ਕੀਤੇ ਗਏ ਹਨ।