ਅਦਾਕਾਰਾ ਕੰਗਨਾ ਰਨੌਤ ਨੇ ਫ਼ਿਲਮ ਮਣੀਕਰਣਿਕਾ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਖ਼ਤਮ ਕੀਤੀ ਹੈ। ਹੁਣ ਉਸ ਨੇ ਆਪਣੀ ਅਗਲੀ ਫ਼ਿਲਮ ਪੰਗਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਦੀ ਫ਼ਿਲਮ ਮੈਂਟਲ ਹੈ ਕਯਾ ਵੀ ਰਿਲੀਜ਼ ਲਈ ਤਿਆਰ ਹੈ …
ਕੰਗਨਾ ਫ਼ਿਲਮ ਪੰਗਾ ‘ਚ ਇੱਕ ਕਬੱਡੀ ਖਿਡਾਰਨ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਇਸ ‘ਚ ਅਦਾਕਾਰਾ ਰਿਚਾ ਚੱਢਾ, ਪੰਕਜ ਤਿਵਾੜੀ ਅਤੇ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਵੀ ਨਜ਼ਰ ਆਉਣਗੇ …
ਇੱਕ ਤੋਂ ਬਾਅਦ ਇੱਕ ਫ਼ਿਲਮ ਕਰ ਰਹੀ ਹੈ ਕੰਗਨਾ
ਅਦਾਕਾਰਾ ਕੰਗਨਾ ਰਨੌਤ ਲਗਾਤਾਰ ਇੱਕ ਤੋਂ ਬਾਅਦ ਇੱਕ ਫ਼ਿਲਮ ਕਰ ਰਹੀ ਹੈ। ਲਗਦਾ ਹੈ ਕਿ ਉਹ ਫ਼ਿਲਮ ਇੰਡਸਟਰੀ ‘ਚ ਗਲੈਮਰ ਲਈ ਨਹੀਂ ਬਲਕਿ ਫ਼ਿਲਮਾਂ ਲਈ ਹੀ ਆਈ ਹੈ। ਉਸ ਨੇ ਫ਼ਿਲਮ ਮਣੀਕਰਣਿਕਾ ਦੀ ਸ਼ੂਟਿੰਗ ਅਜੇ ਕੁੱਝ ਸਮਾਂ ਪਹਿਲਾਂ ਹੀ ਖ਼ਤਮ ਕੀਤੀ ਹੈ ਅਤੇ ਹੁਣ ਆਪਣੀ ਅਗਲੀ ਫ਼ਿਲਮ ਪੰਗਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਡਾਇਰੈਕਟਰ ਅਸ਼ਵਨੀ ਅੱਯਰ ਤ੍ਰਿਪਾਠੀ ਦੀ ਫ਼ਿਲਮ ਪੰਗਾ ਕਾਫ਼ੀ ਸਮੇਂ ਤੋਂ ਚਰਚਾ ‘ਚ ਹੈ। ਫ਼ਿਲਮ ਦੀ ਟੀਮ ਵੀ ਕਾਫ਼ੀ ਸਮਾਂ ਪਹਿਲਾਂ ਫ਼ਾਈਨਲ ਹੋ ਚੁੱਕੀ ਸੀ। ਹੁਣ ਅਸ਼ਵਿਨੀ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਜਨਤਕ ਕੀਤੀ ਹੈ ਜਿਸ ਵਿੱਚ ਉਸ ਨੇ ਫ਼ਿਲਮ ਪੰਗਾ ਦਾ ਕਲੈਪ-ਬੋਰਡ ਵਿਖਾਇਆ ਹੈ। ਇਸ ਦੇ ਨਾਲ ਹੀ ਉਸ ਨੇ ਲਿਖਿਆ ਹੈ ਕਿ ਸੀਧੇ ਰਾਸਤੇ ਪੇ ਸਪਨੋਂ ਕੀ ਓਰ ਪੰਗਾ। ਫ਼ਿਲਮ ਪੰਗਾ ਸਪੋਰਟਸ ‘ਤੇ ਆਧਾਰਿਤ ਇੱਕ ਫ਼ਿਲਮ ਹੋਵੇਗੀ ਜਿਸ ਵਿੱਚ ਖਿਡਾਰੀਆਂ ਦੇ ਜੀਵਨ ਬਾਰੇ ‘ਚ ਦੱਸਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਖਿਡਾਰੀਆਂ ਦੇ ਪਰਿਵਾਰਾਂ ਬਾਰੇ ਵੀ ਜ਼ਿਕਰ ਹੋਵੇਗਾ ਅਤੇ ਖਿਡਾਰੀ ਸਮੇਤ ਉਨ੍ਹਾਂ ਦੇ ਪਰਿਵਾਰਾਂ ਦੀ ਗਾਥਾ ਹੋਵੇਗੀ। ਇਹ ਕਾਫ਼ੀ ਦਿਲਚਸਪ ਫ਼ਿਲਮ ਹੋਵੇਗੀ। ਫ਼ਿਲਮ ਦੀ ਕਾਸਟ ਵੀ ਬਹੁਤ ਚੰਗੀ ਹੈ ਜਿਸ ਵਿੱਚ ਕੰਗਨਾ ਰਨੌਤ, ਰਿਚਾ ਚੱਢਾ, ਨੀਨਾ ਗੁਪਤਾ, ਪੰਕਜ ਤਿਵਾੜੀ ਅਤੇ ਜੱਸੀ ਗਿੱਲ ਵਰਗੇ ਸਿਤਾਰੇ ਸ਼ਾਮਿਲ ਹਨ। ਪੰਗਾ ਦੀ ਡਾਇਰੈਕਟਰ ਅਸ਼ਵਨੀ ਅੱਯਰ ਤ੍ਰਿਪਾਠੀ ਨੇ ਇਸ ਤੋਂ ਪਹਿਲਾਂ ਬਰਫ਼ੀ ਤੇ ਨਿੱਲ ਬਟੇ ਸੈਨਾਟਾ ਵਰਗੀਆਂ ਸ਼ਾਨਦਾਰ ਫ਼ਿਲਮਾਂ ਡਾਇਰੈਕਟ ਕੀਤੀਆਂ ਹਨ। ਫ਼ਿਲਮ ਦੇ ਪਹਿਲੇ ਸਕੈਜੁਅਲ ਦੀ ਸ਼ੂਟਿੰਗ ਭੋਪਾਲ ‘ਚ ਹੋਵੇਗੀ।