ਫ਼ਿਲਮਸਾਜ਼ ਮਹੇਸ਼ ਭੱਟ ਅਤੇ ਮੁਕੇਸ਼ ਭੱਟ ਨੋਟਬੰਦੀ ‘ਤੇ ਆਧਾਰਿਤ ਫ਼ਿਲਮ ਬਣਾਉਣ ਜਾ ਰਹੇ ਹਨ। ਮਹੇਸ਼ ਤੇ ਮੁਕੇਸ਼ ਆਪਣੇ ਬੈਨਰ ਵਿਸ਼ੇਸ਼ ਫ਼ਿਲਮਜ਼ ਹੇਠ ਇਸ ਫ਼ਿਲਮ ਦਾ ਨਿਰਮਾਣ ਕਰਨਗੇ। ਨੋਟਬੰਦੀ ‘ਤੇ ਬਣਨ ਵਾਲੀ ਇਹ ਇੱਕ ਕੌਮੇਡੀ ਫ਼ਿਲਮ ਹੋਵੇਗੀ ਜੋ ਉਸ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਦਿਖਾਏਗੀ। ਹਾਲੇ ਤਕ ਫ਼ਿਲਮ ਦੀ ਸਟਾਰ ਕਾਸਟ ਅਤੇ ਬਾਕੀ ਦੀ ਟੀਮ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਜਲਦ ਹੀ ਫ਼ਿਲਮ ‘ਚ ਕਿਹੜੇ ਸਿਤਾਰੇ ਕੰਮ ਕਰਨਗੇ, ਇਹ ਵੀ ਫ਼ਾਈਨਲ ਹੋ ਜਾਵੇਗਾ ਅਤੇ ਫ਼ਿਲਮ ਦੀ ਅਗਲੇ ਸਾਲ ਤਕ ਸ਼ੂਟਿੰਗ ਸ਼ੁਰੂ ਹੋਣ ਦੀ ਆਸ ਕੀਤੀ ਜਾ ਰਹੀ ਹੈ।
ਇਸ ਸਮੇਂ ਮਹੇਸ਼ ਭੱਟ ਸੜਕ-2 ਦੇ ਨਿਰਮਾਣ ਵਿੱਚ ਰੁੱਝਾ ਹੋਇਆ ਹੈ। ਇਸ ਫ਼ਿਲਮ ‘ਚ ਪੂਜਾ ਭੱਟ, ਸੰਜੇ ਦੱਤ, ਆਲੀਆ ਭੱਟ ਅਤੇ ਆਦਿਤਿਆ ਰਾਏ ਕਪੂਰ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ ਸੜਕ ਦੀ ਸੀਕੁਅਲ ਹੈ ਜੋ 1991 ‘ਚ ਰਿਲੀਜ਼ ਹੋਈ ਸੀ। ਉਸ ਸਮੇਂ ਇਹ ਫ਼ਿਲਮ ਸੁਪਰਹਿੱਟ ਰਹੀ ਸੀ। ਮੁਹੇਸ਼ ਭੱਟ ਨੇ ਲੰਬੇ ਅਰਸੇ ਬਾਅਦ ਨਿਰਦੇਸ਼ਕ ਦੇ ਤੌਰ ‘ਤੇ ਬੌਲੀਵੁਡ ‘ਚ ਵਾਪਸੀ ਕੀਤੀ ਹੈ। ਫ਼ਿਲਮ ਕਾਰਤੂਸ ਤੋਂ ਬਾਅਦ ਮਹੇਸ਼ ਭੱਟ ਨੇ ਕੋਈ ਵੀ ਫ਼ਿਲਮ ਡਾਇਰੈਕਟ ਨਹੀਂ ਕੀਤੀ ਸੀ।

ਮੰਗਲ ਗ੍ਰਹਿ ਦੀ ਖੋਜ ਬਾਰੇ ਬਣ ਰਹੀ ਫ਼ਿਲਮ ਮਿਸ਼ਨ ਮੰਗਲ ‘ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਏਗਾ। ਤਾਪਸੀ ਪੰਨੂ, ਵਿਦਿਆ ਬਾਲਨ ਅਤੇ ਸੋਨਾਕਸ਼ੀ ਸਿਨਹਾ ਵੀ ਆਉਣਗੀਆਂ ਨਜ਼ਰ …