ਨਵੀਂ ਦਿੱਲੀ ਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਸਟ੍ਰੇਲੀਆ ਦੌਰੇ ‘ਤੇ ਕਪਤਾਨ ਵਿਰਾਟ ਕੋਹਲੀ ਨੂੰ ਸਲੀਕੇ ਨਾਲ ਰਹਿਣ ਲਈ ਸੀ.ਓ.ਏ. ਦੁਆਰਾ ਭੇਜੇ ਮੈਸੇਜ ਦਾ ਖੰਡਨ ਕੀਤਾ ਹੈ। ਬੀ.ਸੀ.ਸੀ.ਆਈ. ਨੇ ਇੱਕ ਬਿਆਨ ਵਿੱਚ ਕਿਹਾ ਕਿ ਮੀਡੀਆ ‘ਚ ਪਹਿਲਾਂ ਜਾਰੀ ਕੀਤੀ ਗਈ ਖ਼ਬਰ ਗ਼ਲਤ ਹੈ।
ਰਿਪੋਰਟ ‘ਚ ਕਿਹਾ ਗਿਆ ਸੀ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਲੀਕੇ ਨਾਲ ਰਹਿਣ ਲਈ ਇੱਕ ਸੰਦੇਸ਼ ਭੇਜਿਆ ਗਿਆ ਸੀ। ਮੀਡੀਆ ‘ਚ ਅਜਿਹੀ ਰਿਪੋਰਟ ਆਉਣ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਟੀਮ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਾਇਆ ਕਿ ਇਹ ਰਿਪੋਰਟ ਗ਼ਲਤ ਹੈ। ਭਾਰਤੀ ਟੀਮ ਇਸ ਸਮੇਂ ਆਸਟਰੇਲੀਆ ਦੌਰੇ ‘ਤੇ ਹੈ ਜਿੱਥੇ ਟੀਮ ਨੂੰ 21 ਨਵੰਬਰ ਨੂੰ ਮੇਜ਼ਬਾਨ ਟੀਮ ਨਾਲ ਪਹਿਲਾ ਟੀ-20 ਮੈਚ ਖੇਡਿਆ। ਭਾਰਤੀ ਟੀਮ ਟੀ-20 ਸੀਰੀਜ਼ ਤੋਂ ਬਾਅਦ ਟੈੱਸਟ ਅਤੇ ਵਨ ਡੇ ਸੀਰੀਜ਼ ਵੀ ਖੇਡੇਗੀ।