ਜੰਮੂ— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲਿਆਂ ‘ਚ ਐੱਲ.ਓ.ਸੀ. ਦੇ ਨੇੜੇ ਸ਼ਨੀਵਾਰ ਨੂੰ ਪਾਕਿਸਤਾਨੀ ਸੈਨਿਕਾਂ ਦੀ ਸਨਾਈਪਰ ਗੋਲੀਬਾਰੀ ‘ਚ ਇਕ ਸੈਨਿਕ ਸ਼ਹੀਦ ਹੋ ਗਿਆ। ਇਹ ਜਾਣਕਾਰੀ ਰੱਖਿਆ ਬੁਲਾਰੇ ਨੇ ਦਿੱਤੀ।
ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਦੇ ਨੇੜੇ ਪਿਛਲੇ ਕੁਝ ਦਿਨਾਂ ‘ਚ ਦੂਜੀ ਵਾਰ ਸਨਾਈਪਰ ਗੋਲੀਬਾਰੀ ਕੀਤੀ ਗਈ। ਸ਼ੁੱਕਰਵਾਰ ਨੂੰ ਅਖਨੂਰ ਸੈਕਟਰ ‘ਚ ਇਸ ਤਰ੍ਹਾਂ ਦੀ ਘਟਨਾ ‘ਚ ਫੌਜ ਦੇ ਇਕ ਪੋਰਟਰ ਦੀ ਮੌਤ ਹੋ ਗਈ। ਰੱਖਿਆ ਬੁਲਾਰੇ ਨੇ ਦੱਸਿਆ ਕਿ ਸਵੇਰੇ ਤਕਰੀਬਨ ਪੌਨੇ ਦੱਸ ਵਜੇ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਇਸ ‘ਚ ਸਨਾਈਪਰ ਨੇ ਜਵਾਨ ‘ਤੇ ਗੋਲੀ ਚਲਾਈ। ਗੋਲੀ ਨਾਲ ਜ਼ਖਮੀ ਫੌਜੀ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਦੀ ਨਿਗਰਾਨੀ ਕਰ ਰਹੇ ਭਾਰਤੀ ਫੌਜੀ ਨੇ ਪਾਕਿਸਤਾਨ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ।
ਛੇ ਨਵੰਬਰ ਨੂੰ ਰਾਜੌਰੀ ਨੌਸ਼ੇਰਾ ਸੈਕਟਰ ‘ਚ ਕਲਾਲ ‘ਚ ਸੀਮਾ ਦੇ ਦੂਜੇ ਪਾਸੇ ਤੋਂ ਸਨਾਈਪਰ ਹਮਲੇ ‘ਚ ਇਕ ਜਵਾਨ ਜ਼ਖਮੀ ਹੋ ਗਿਆ ਸੀ। ਰਾਜੌਰੀ ਪੁੰਛ ਸੈਕਟਰ ਦੇ ਮੰਜਾਕੋਟ ‘ਚ ਕੰਟਰੋਲ ਰੇਖਾ ਦੇ ਨੇੜੇ ਸ਼ੁੱਕਰਵਾਰ ਨੂੰ ਗੋਲੀਬਾਰੀ ਦੀ ਇਕ ਹੋਰ ਘਟਨਾ ‘ਚ ਬੀ.ਐੱਸ.ਐੱਫ ਦਾ ਇਕ ਜਵਾਨ ਜ਼ਖਮੀ ਹੋ ਗਿਆ ਸੀ। ਪਿਛਲੇ ਅੱਠ ਸਾਲ ਦੌਰਾਨ ਇਸ ਸਾਲ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਗ੍ਰਹਿ ਮੰਤਰਾਲਾ ਨੇ ਇਕ ਆਰ.ਟੀ.ਆਈ. ਦੇ ਜਵਾਬ ‘ਚ ਦੱਸਿਆ ਕਿ ਇਸ ਸਾਲ ਪਹਿਲੇ ਸੱਤ ਮਹੀਨੇ ‘ਚ ਪ੍ਰਦੇਸ਼ ‘ਚ 1435 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ,ਜਿਸ ‘ਚ 52 ਲੋਕ ਮਾਰੇ ਗਏ ਅਤ 232 ਜ਼ਖਮੀ ਹੋ ਗਏ ਹਨ।